13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੱਬਾਸ ਅਰਾਘਚੀ ਅਗਲੇ 72 ਘੰਟਿਆਂ ’ਚ ਪਹੁੰਚਣਗੇ ਪਾਕਿ ਈ.ਸੀ.ਓ. ਦੀ ਉੱਚ-ਪੱਧਰੀ ਮੀਟਿੰਗ ’ਚ ਲੈਣਗੇ ਹਿੱਸਾ

ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਈਰਾਨ ਦੇ ਵਿਦੇਸ਼ ਮੰਤਰੀ ਡਾ: ਅੱਬਾਸ ਅਰਾਘਚੀ ਆਰਥਿਕ ਸਹਿਯੋਗ ਸੰਗਠਨ (ਈ. ਸੀ.

Ad Position 21
No active advertisement
ਅਜੀਤ ਡੈਸਕ 14-11-2026
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਈਰਾਨ ਦੇ ਵਿਦੇਸ਼ ਮੰਤਰੀ ਡਾ: ਅੱਬਾਸ ਅਰਾਘਚੀ ਆਰਥਿਕ ਸਹਿਯੋਗ ਸੰਗਠਨ (ਈ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਉੱਚ-ਪੱਧਰੀ ਮੀਟਿੰਗ ’ਚ ਸ਼ਾਮਿਲ ਹੋਣ ਲਈ ਅਗਲੇ 72 ਘੰਟਿਆਂ ਦੌਰਾਨ ਪਾਕਿਸਤਾਨ ਪਹੁੰਚਣਗੇ। ਇਸ ਮੀਟਿੰਗ ’ਚ ਮੱਧ ਏਸ਼ੀਆਈ ਦੇਸ਼ਾਂ ਅਤੇ ਹੋਰ ਈ. ਸੀ. ਓ. ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਖੇਤਰੀ ਸਹਿਯੋਗ, ਆਰਥਿਕ ਸੰਬੰਧਾਂ ਅਤੇ ਸਾਂਝੀਆਂ ਚੁਨੌਤੀਆਂ ’ਤੇ ਚਰਚਾ ਕਰਨ ਲਈ ਇਕੱਠੇ ਹੋਣਗੇ। ਵਿਦੇਸ਼ੀ ਵਫ਼ਦਾਂ ਦੇ 15 ਨਵੰਬਰ ਨੂੰ ਪਹੁੰਚਣ ਦੀ ਉਮੀਦ ਹੈ, ਜਦਕਿ ਮੀਟਿੰਗ ਦੀ ਰਸਮੀ ਸ਼ੁਰੂਆਤ ਸੋਮਵਾਰ ਸਵੇਰੇ ਹੋਵੇਗੀ। ਜਾਣਕਾਰੀ ਅਨੁਸਾਰ ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਮੀਟਿੰਗ ਦਾ ਉਦਘਾਟਨੀ ਭਾਸ਼ਣ ਦੇਣਗੇ, ਜਦਕਿ ਈ. ਸੀ. ਓ. ਦੇ ਸਕੱਤਰ-ਜਨਰਲ ਡਾ: ਅਸਦ ਮਜ਼ੀਦ ਖਾਨ ਵੀ ਇਕੱਠ ਨੂੰ ਸੰਬੋਧਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਬਡਰੁੱਖਾਂ ਵਿਖੇ ਮਨਾਇਆ ਅਗਲੀ ਖ਼ਬਰ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ’ਚ ਸੁਰੱਖਿਆ ਬਲਾਂ ਨੇ 74 ਅੱਤਵਾਦੀ ਮਾਰਨ ਦਾ ਕੀਤਾ ਦਾਅਵਾ ਅੱਤਵਾਦੀਆਂ ਨੂੰ ਭਾਰਤ ਦੀ...
Ad Position 24