14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪਾਕਿ ਦੇ ਖ਼ੈਬਰ ਪਖਤੂਨਖਵਾ ’ਚ ਸੋਨੇ ਦੀ ਖੁਦਾਈ ’ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸਰਕਾਰ ਨੇ ਸੂਬੇ ਭਰ ’ਚ ਸੋਨੇ ਦੀ ਖੁਦਾਈ ’ਤੇ ਮੁਕੰਮਲ ਪਾਬੰਦੀ ਲਗਾਉਂਦਿਆਂ ਸਾਰੇ ਮਾਈਨਿੰਗ ਲੀਜ਼ ਰੱਦ ਕਰ ਦਿੱਤੇ ਹਨ। ਰਾਜਪਾਲ ਫ਼ੈਸਲ ਕਰੀਮ ਕੁੰਡੀ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਨੂੰ ਗ਼ੈਰ-ਕਾਨੂੰਨੀ ਖਣਿਜ ਖੁਦਾਈ, ਸਿਆਸੀ ਸਰਪ੍ਰਸਤੀ ਅਤੇ ਅੱਤਵਾਦੀ ਗਤੀਵਿਧੀਆਂ ਵਿਚਾਲੇ ਗਹਿਰੇ ਸੰਬੰਧਾਂ ਦਾ ਪਤਾ ਲੱਗਾ ਹੈ।

Ad Position 21
No active advertisement
ਗੱਲਬਾਤ ਕਰਦੇ ਹੋਏ ਰਾਜਪਾਲ ਫ਼ੈਸਲ ਕਰੀਮ ਕੁੰਡੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 15-11-2026


ਸਾਰੇ ਲੀਜ਼ ਰੱਦ, ਅੱਤਵਾਦ ਨੂੰ ਵਿੱਤੀ ਮਦਦ ਦੇ ਗੰਭੀਰ ਦੋਸ਼

ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸਰਕਾਰ ਨੇ ਸੂਬੇ ਭਰ ’ਚ ਸੋਨੇ ਦੀ ਖੁਦਾਈ ’ਤੇ ਮੁਕੰਮਲ ਪਾਬੰਦੀ ਲਗਾਉਂਦਿਆਂ ਸਾਰੇ ਮਾਈਨਿੰਗ ਲੀਜ਼ ਰੱਦ ਕਰ ਦਿੱਤੇ ਹਨ। ਰਾਜਪਾਲ ਫ਼ੈਸਲ ਕਰੀਮ ਕੁੰਡੀ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਨੂੰ ਗ਼ੈਰ-ਕਾਨੂੰਨੀ ਖਣਿਜ ਖੁਦਾਈ, ਸਿਆਸੀ ਸਰਪ੍ਰਸਤੀ ਅਤੇ ਅੱਤਵਾਦੀ ਗਤੀਵਿਧੀਆਂ ਵਿਚਾਲੇ ਗਹਿਰੇ ਸੰਬੰਧਾਂ ਦਾ ਪਤਾ ਲੱਗਾ ਹੈ। ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਜਪਾਲ ਕੁੰਡੀ ਨੇ ਐਲਾਨ ਕੀਤਾ ਕਿ ਸੋਨੇ ਦੀ ਖੁਦਾਈ ਨਾਲ ਸੰਬੰਧਿਤ ਠੇਕੇਦਾਰਾਂ ਨੂੰ ਇਕ ਹਫ਼ਤੇ ਦੇ ਅੰਦਰ ਆਪਣੀ ਮਸ਼ੀਨਰੀ ਹਟਾਉਣ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਅਜਿਹਾ ਨਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜਪਾਲ ਨੇ ਦੋਸ਼ ਲਗਾਇਆ ਕਿ ਕੋਹਾਟ ’ਚ ਵੱਡੇ ਪੱਧਰ ’ਤੇ ਹੋ ਰਹੀ ਗ਼ੈਰ-ਕਾਨੂੰਨੀ ਖੁਦਾਈ ਤੋਂ ਹਰ ਮਹੀਨੇ ਅੰਦਾਜ਼ਨ 4.92 ਅਰਬ ਰੁਪਏ ਦੀ ਕਮਾਈ ਹੋ ਰਹੀ ਸੀ, ਜਿਸ ਦਾ 80 ਫ਼ੀਸਦੀ ਹਿੱਸਾ ਅਫ਼ਗਾਨਿਸਤਾਨ ਭੇਜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਵਰਤੋਂ ਪਾਕਿ ’ਚ ਅੱਤਵਾਦ ਨੂੰ ਹਵਾ ਦੇਣ ਅਤੇ ਪੁਲਿਸ ਤੇ ਸੁਰੱਖਿਆ ਬਲਾਂ ’ਤੇ ਹਮਲਿਆਂ ਲਈ ਵਿੱਤੀ ਸਹਾਇਤਾ ਵਜੋਂ ਕੀਤੀ ਜਾ ਰਹੀ ਸੀ।ਕੁੰਡੀ ਅਨੁਸਾਰ ਕੋਹਾਟ ’ਚ ਗ਼ੈਰ-ਕਾਨੂੰਨੀ ਖੁਦਾਈ ਲਈ 8,000 ਤੋਂ ਵੱਧ ਟਰੈਕਟਰ ਅਤੇ ਹਜ਼ਾਰਾਂ ਮਜ਼ਦੂਰ ਲਗਾਏ ਗਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਆਸੀ ਸਰਪ੍ਰਸਤੀ ਕਾਰਨ ਹੀ ਇਹ ਗ਼ੈਰ-ਕਾਨੂੰਨੀ ਧੰਦਾ ਚੱਲ ਰਿਹਾ ਸੀ। ਉਨ੍ਹਾਂ 12 ਸਿਆਸੀ ਆਗੂਆਂ ਦੇ ਨਾਂਅ ਲੈਂਦਿਆਂ ਦੋਸ਼ ਲਗਾਇਆ ਕਿ ਇੰਨ੍ਹਾਂ ’ਚੋਂ ਜ਼ਿਆਦਾਤਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨਾਲ ਸੰਬੰਧਿਤ ਹਨ। ਕੁੰਡੀ ਨੇ ਇਹ ਵੀ ਦਾਅਵਾ ਕੀਤਾ ਕਿ ਪੀ. ਟੀ. ਆਈ. ਦੀ ਸੂਬਾਈ ਸਰਕਾਰ ਕਿ ਅੱਤਵਾਦੀ ਕਮਾਂਡਰ ਨਿਆਮਤੁੱਲਾ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਸੀ, ਜੋ ਸਥਾਨਕ ਲੋਕਾਂ ਤੋਂ 8 ਲੱਖ ਰੁਪਏ ਅਤੇ ਬਾਹਰੀ ਲੋਕਾਂ ਤੋਂ 11 ਲੱਖ ਰੁਪਏ ਜਬਰੀ ਵਸੂਲਦੀ ਸੀ। ਰਾਜਪਾਲ ਨੇ ਕਿਹਾ ਕਿ ਸੂਬੇ ’ਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਹੋਣ ਤੋਂ ਬਾਅਦ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਅੱਤਵਾਦੀ ਹਾਫ਼ਿਜ਼ ਸਈਦ ਨਾਲ ਜੁੜੀ ਪਾਰਟੀ ਨੇ ਮਰੀਅਮ ਨਵਾਜ਼ ਨੂੰ ਭੇਜਿਆ ਕਾਨੂੰਨੀ ਨੋਟਿਸ ਅਗਲੀ ਖ਼ਬਰ ਦਸ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਠੇਕਾ ਆਧਾਰਿਤ ਸਹਾਇਕ ਪ੍ਰੋਫੈਸਰਾਂ ਦੇ ਰੈਗੂਲਰ ਹੋਣ ਦਾ ਰਾਹ ਪੱਧਰਾ
Ad Position 24