16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬ ਦੀਆਂ ਅੱਠ ਪ੍ਰਮੁੱਖ ਸਕੂਲ ਜਥੇਬੰਦੀਆਂ ਨੇ ਮਿਲ ਕੇ ਬਣਾਇਆ ਸਾਂਝਾ ਮੰਚ

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ ਦੇ ਮਾਨਤਾ ਪ੍ਰਾਪਤ, ਐਫੀਲੀਏਟਿਡ ਅਤੇ ਹੋਰ ਸਿੱਖਿਆ ਸੰਸਥਾਵਾਂ ਨਾਲ ਸੰਬੰਧਿਤ ਪੰਜਾਬ ਦੀਆਂ ਅੱਠ ਪ੍ਰਮੁੱਖ ਸਕੂਲ ਜਥੇਬੰਦੀਆਂ ਵਲੋਂ ਸਾਂਝੇ ਮੰਚ ‘ਪੰਜਾਬ ਇੰਡੀਪੈਡੈਂਸ ਸਕੂਲਜ਼ ਅਲਾਇੰਸ’ ਦੀ ਸਥਾਪਨਾ ਕੀਤੀ ਗਈ ਹੈ। ਅੰਮ੍ਰਿਤਸਰ ਵਿਖੇ ਇਸ ਅਹਿਮ ਮੀਟਿੰਗ ਵਿਚ ਰਾਸਾ ਪੰਜਾਬ, ਪਾਰਸ ਪੰਜਾਬ, ਰਾਸਾ ਯੂ.

Ad Position 21
No active advertisement
ਅਜੀਤ ਡੈਸਕ 17-11-2026
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ ਦੇ ਮਾਨਤਾ ਪ੍ਰਾਪਤ, ਐਫੀਲੀਏਟਿਡ ਅਤੇ ਹੋਰ ਸਿੱਖਿਆ ਸੰਸਥਾਵਾਂ ਨਾਲ ਸੰਬੰਧਿਤ ਪੰਜਾਬ ਦੀਆਂ ਅੱਠ ਪ੍ਰਮੁੱਖ ਸਕੂਲ ਜਥੇਬੰਦੀਆਂ ਵਲੋਂ ਸਾਂਝੇ ਮੰਚ ‘ਪੰਜਾਬ ਇੰਡੀਪੈਡੈਂਸ ਸਕੂਲਜ਼ ਅਲਾਇੰਸ’ ਦੀ ਸਥਾਪਨਾ ਕੀਤੀ ਗਈ ਹੈ। ਅੰਮ੍ਰਿਤਸਰ ਵਿਖੇ ਇਸ ਅਹਿਮ ਮੀਟਿੰਗ ਵਿਚ ਰਾਸਾ ਪੰਜਾਬ, ਪਾਰਸ ਪੰਜਾਬ, ਰਾਸਾ ਯੂ. ਕੇ., ਰਾਸਾ ਪੰਜਾਬ (ਮਾਨ ਗਰੁੱਪ), ਸਕੂਲ ਸੰਘ ਪੰਜਾਬ, ਜੁਆਇੰਟ ਐਕਸ਼ਨ ਫਰੰਟ ਪੰਜਾਬ, ਏ. ਐੱਸ. ਓ. ਅਤੇ ਆਪਸਾ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਦੌਰਾਨ ਸਮੂਹ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਹੁਣ ਸਕੂਲਾਂ ਨਾਲ ਸੰਬੰਧਿਤ ਕਿਸੇ ਵੀ ਮਹੱਤਵਪੂਰਨ ਮਸਲੇ ਨੂੰ ਵੱਖ-ਵੱਖ ਤੌਰ ’ਤੇ ਉਠਾਉਣ ਦੀ ਬਜਾਏ ਸਾਂਝੇ ਤੌਰ ’ਤੇ ਇਕਜੁੱਟ ਹੋ ਕੇ ਉਠਾਇਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਪੰਜਾਬ ਇੰਡੀਪੈਡੈਂਸ ਸਕੂਲਜ਼ ਅਲਾਇੰਸ’ ਕਿਸੇ ਇੱਕ ਜਥੇਬੰਦੀ ਦਾ ਮੰਚ ਨਹੀਂ, ਸਗੋਂ ਪੰਜਾਬ ਦੇ ਸਕੂਲਾਂ ਦੇ ਸਾਂਝੇ ਹਿੱਤਾਂ ਦੀ ਰਾਖੀ ਲਈ ਸਾਰੀਆਂ ਸੰਬੰਧਿਤ ਜਥੇਬੰਦੀਆਂ ਦਾ ਸਾਂਝਾ ਪਲੇਟਫਾਰਮ ਹੋਵੇਗਾ। ਇਸ ਮੌਕੇ ਜਗਤਪਾਲ ਮਹਾਜਨ, ਸੁਜੀਤ ਸ਼ਰਮਾ ਬੱਬਲੂ, ਸੁਖਵਿੰਦਰ ਸਿੰਘ ਭੱਲਾ, ਨਰਿੰਦਰਪਾਲ ਸਿੰਘ, ਸਮੀਰ ਭਾਟੀਆ, ਰਵਿੰਦਰ ਕੁਮਾਰ ਸ਼ਰਮਾ, ਸਕੱਤਰ ਸਿੰਘ, ਰਜਨੀਸ਼ ਕੁਮਾਰ, ਸੁਖਜਿੰਦਰ ਸਿੰਘ ਗਿੱਲ, ਹਰਪਾਲ ਸਿੰਘ ਯੂ. ਕੇ., ਦਿਲਬਾਗ ਸਿੰਘ, ਪਰਮਿੰਦਰ ਸਿੰਘ, ਜਤਿੰਦਰ ਸ਼ਰਮਾ, ਮਨੋਜ ਸਰੀਨ, ਭੁਵਨੇਸ਼ਵਰ ਭੱਟ, ਰਾਜੇਸ਼ ਨਾਗਰ, ਕਮਲ ਨੈਨ ਸ਼ਰਮਾ, ਬਲਜੀਤ ਸਿੰਘ, ਰਾਣਾ ਜਗਦੀਸ਼ ਚੰਦਰ, ਆਨੰਦ ਠਾਕੁਰ, ਸੁਦਰਸ਼ਨ ਸ਼ਰਮਾ, ਜੇ.ਪੀ. ਭੱਟੀ, ਕਵਲਜੀਤ ਸਿੰਘ ਡੈਨੀ, ਅਸ਼ਵਨੀ ਮਲਹੋਤਰਾ, ਰਾਜਪਾਲ ਵੇਰਕਾ, ਵਿਜੇ ਕੁਮਾਰ, ਸਵਿੰਦਰ ਪਾਲ ਸਿੰਘ, ਰਵੀ ਸ਼ਰਮਾ, ਐੱਚ. ਐੱਸ. ਕਠਾਨੀਆ, ਰਵਿੰਦਰ ਪਠਾਨੀਆ, ਗੁਰਮੁੱਖ ਸਿੰਘ ਅਤੇ ਅਰਜਨ ਮਾਂਗਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਰਥ ਯਾਤਰਾ ਬੱਸ ਹਾਦਸਾ-ਸੜਕ ਜਾਮ ਮਗਰੋਂ 5 ਲੱਖ ਤੋਂ ਵਧ ਕੇ 18 ਲੱਖ ਹੋਇਆ ਮੁਆਵਜ਼ਾ ਅਗਲੀ ਖ਼ਬਰ ਪਟਿਆਲਾ ’ਚ ਕਾਰੋਬਾਰੀ ’ਤੇ ਫਿਰੌਤੀ ਲੈਣ ਲਈ ਦਿਨ ਦਿਹਾੜੇ ਚਲਾਈਆਂ ਗੋਲੀਆਂ 50 ਲੱਖ ਮੰਗਿਆ ਸੀ ਗੈਂਗਸਟਰਾਂ ਨੇ-ਸੁਖਵਿੰਦਰ...
Ad Position 24