16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਬੇਔਲਾਦ ਜੋੜਿਆਂ ਨੂੰ ਸੰਤਾਨ ਦਾ ਨਿੱਘ ਦਿਵਾਉਣ ’ਚ ਅਹਿਮ ਭੂਮਿਕਾ ਰਿਹਾ ਕੁਲਾਰ ਹਸਪਤਾਲ ਬੀਜਾ - ਡਾ: ਕੁਲਾਰ

ਬੀਜਾ, 16 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਅੰਤਰਰਾਸ਼ਟਰੀ ਪੱਧਰ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਵਿਚ ਅੱਜ ਕੁਲਾਰ ਹਸਪਤਾਲ ਬੀਜਾ (ਖੰਨਾ) ਦਾ ਬਹੁਤ ਵੱਡਾ ਨਾਮ ਚੱਲ ਰਿਹਾ ਹੈ। ਮੋਟਾਪੇ ਦੇ ਅਪ੍ਰੇਸ਼ਨ, ਵੱਖ-ਵੱਖ ਬਿਮਾਰੀਆਂ ਦੀ ਦੂਰਬੀਨ ਸਰਜਰੀ, ਗੋਡੇ ਚੂਲੇ ਤੋਂ ਇਲਾਵਾ ਪਿਛਲੇ 20 ਸਾਲਾਂ ਤੋਂ ਹਸਪਤਾਲ ਨੇ ਬੇਔਲਾਦ ਜੋੜਿਆ ਨੂੰ ਹਜਾਰਾਂ ਦੀ ਤਾਦਾਦ ਵਿਚ ਸੰਤਾਨ ਦਾ ਨਿੱਘ ਦਿਵਾਉਣ ਵਾਲੇ ਇਸ ਹਸਪਤਾਲ ਵਿਚ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਸਥਾਪਿਤ ਕੀਤਾ ਹੋਇਆ ਟੈਸਟ ਟਿਊਬ ਬੇਬੀ ਸੈਂਟਰ ਬੇ-ਔਲਾਦ ਜੋੜਿਆ ਲਈ ਵਰਦਾਨ ਸਾਬਤ ਹੋ ਰਿਹਾ ਹੈ।

Ad Position 21
No active advertisement
ਡਾ. ਕੁਲਦੀਪਕ ਸਿੰਘ ਕੁਲਾਰ ਤੇ ਡਾ. ਅਮੀਨ ਗਰੇਵਾਲ 17-11-2026
ਬੀਜਾ, 16 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਅੰਤਰਰਾਸ਼ਟਰੀ ਪੱਧਰ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਵਿਚ ਅੱਜ ਕੁਲਾਰ ਹਸਪਤਾਲ ਬੀਜਾ (ਖੰਨਾ) ਦਾ ਬਹੁਤ ਵੱਡਾ ਨਾਮ ਚੱਲ ਰਿਹਾ ਹੈ। ਮੋਟਾਪੇ ਦੇ ਅਪ੍ਰੇਸ਼ਨ, ਵੱਖ-ਵੱਖ ਬਿਮਾਰੀਆਂ ਦੀ ਦੂਰਬੀਨ ਸਰਜਰੀ, ਗੋਡੇ ਚੂਲੇ ਤੋਂ ਇਲਾਵਾ ਪਿਛਲੇ 20 ਸਾਲਾਂ ਤੋਂ ਹਸਪਤਾਲ ਨੇ ਬੇਔਲਾਦ ਜੋੜਿਆ ਨੂੰ ਹਜਾਰਾਂ ਦੀ ਤਾਦਾਦ ਵਿਚ ਸੰਤਾਨ ਦਾ ਨਿੱਘ ਦਿਵਾਉਣ ਵਾਲੇ ਇਸ ਹਸਪਤਾਲ ਵਿਚ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਸਥਾਪਿਤ ਕੀਤਾ ਹੋਇਆ ਟੈਸਟ ਟਿਊਬ ਬੇਬੀ ਸੈਂਟਰ ਬੇ-ਔਲਾਦ ਜੋੜਿਆ ਲਈ ਵਰਦਾਨ ਸਾਬਤ ਹੋ ਰਿਹਾ ਹੈ। ਹਸਪਤਾਲ ਦੇ ਡਾਇਰੈਕਟਰ ਡਾਕਟਰ ਕੁਲਦੀਪਕ ਸਿੰਘ ਕੁਲਾਰ ਦੀ ਹਾਜ਼ਰੀ ਵਿਚ ਬੇ ਔਲਾਦ ਜੋੜਿਆ ਦੇ ਮਾਹਰ ਸਰਜਨ, ਗਾਇਨੀ ਅਤੇ ਟੈਸਟ ਟਿਊਬ ਬੇਬੀ ਸਪੈਸ਼ਲਿਸਟ ਡਾ. ਅਮੀਨ ਗਰੇਵਾਲ ਵਲੋਂ ਆਪਣੀਆਂ ਨਿਯਮਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਡਾ. ਅਮੀਨ ਗਰੇਵਾਲ ਨੇ ਐੱਮ. ਐੱਸ. ਅਤੇ ਐੱਫ. ਐੱਮ. ਏ. ਐੱਸ. ਦੀ ਡਿਗਰੀ ਹਾਸਲ ਕੀਤੀ ਹੋਈ ਹੈ ਅਤੇ ਉਹ ਦਯਾਨੰਦ ਹਸਪਤਾਲ (ਲੁਧਿਆਣਾ) ਨਾਲ ਜੁੜੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਨ ਐਂਟੋਨੀਓ (ਯੂ. ਐੱਸ. ਏ.) ਤੋਂ ਟੈਸਟ ਟਿਊਬ ਬੇਬੀ ਅਤੇ ਜਰਮਨੀ ਤੋਂ ਰੀਪ੍ਰੋਡਕਟਿਵ ਮੈਡੀਸਨ ਦੀ ਉੱਚ ਪੱਧਰੀ ਸਿਖਲਾਈ ਪ੍ਰਾਪਤ ਕੀਤੀ ਹੈ। ਡਾ. ਅਮੀਨ ਗਰੇਵਾਲ ਨੇ ਗੱਲਬਾਤ ਕਰਦਿਆਂ ਆਖਿਆ ਕਿ ਸੰਤਾਨ ਦਾ ਸੁੱਖ ਹਰ ਜੋੜੇ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ। ਮੇਰਾ ਉਦੇਸ਼ ਹੈ ਕਿ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਮਦਦ ਨਾਲ ਬੇਔਲਾਦ ਜੋੜਿਆਂ ਦੀ ਜ਼ਿੰਦਗੀ ਵਿਚੋਂ ਨਿਰਾਸ਼ਾ ਖਤਮ ਕਰਕੇ ਉਨ੍ਹਾਂ ਨੂੰ ਮਾਂ-ਬਾਪ ਬਣਨ ਦਾ ਸੁੱਖ ਦਿੱਤਾ ਜਾਵੇ। ਇਸ ਮੌਕੇ ਕੁਲਾਰ ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਆਖਿਆ ਮੇਰੀ ਦੋਹਤੀ ਡਾਕਟਰ ਆਮੀਨ ਕੌਰ ਗਰੇਵਾਲ ਵਲੋਂ ਕੁਲਾਰ ਹਸਪਤਾਲ ’ਚ ਗਾਇਨੀ ਵਿਭਾਗ ਦੀਆਂ ਸੇਵਾਵਾਂ ਸ਼ੁਰੂ ਕਰਨ ਨਾਲ ਹਸਪਤਾਲ ਦੀ ਇਤਿਹਾਸਕ ਕਾਰਗੁਜਾਰੀ ਵਿਚ ਹੋਰ ਵਾਧਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਵਲੋਂ ਅੱਜ ਤੇ ਭਲਕੇ ਲਈ ਜਾਵੇਗੀ ਸਾਲਾਨਾ ਧਾਰਮਿਕ ਪ੍ਰੀਖਿਆ - ਧੰਗੇੜਾ ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਸ਼ਹੀਦੀ ਦਿਹਾੜਾ 22 ਨੂੰ ਚਮਕੌਰ ਸਾਹਿਬ ਵਿਖੇ ਮਨਾਇਆ ਜਾਵੇਗਾ-ਸਿੰਘ ਸਾਹਿਬਾਨ
Ad Position 24