17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਕੀਤਾ ਲੋਕ ਅਰਪਣ ਰਿਲੀਜ਼ ਸਮਾਗਮ ਦੌਰਾਨ ਲੇਖਕ ਦੀ ਪੱਤਰਕਾਰੀ ਤੇ ਸ਼ਾਇਰੀ ’ਤੇ ਹੋਈ ਭਖਵੀਂ ਚਰਚਾ

ਜਲੰਧਰ, 17 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 18-11-2026

ਜਲੰਧਰ, 17 ਨਵੰਬਰ (ਐੱਮ.ਐੱਸ. ਲੋਹੀਆ) - 47 ਦੇ ਸਮੇਂ ਦੇਸ਼ ਦੀ ਹੋਈ ਵੰਡ ਦੀ ਪੀੜ ਦਿਲ ’ਚ ਰੱਖਣ ਵਾਲੇ, ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਮੁੱਖਤਾ ਨਾਲ ਉਭਾਰਨ ਵਾਲੇ ਉੱਘੇ ਪੱਤਰਕਾਰ ਅਤੇ ਚਿੰਤਕ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਅੱਜ ਪੰਜਾਬ ਪ੍ਰੈੱਸ ਕਲੱਬ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਕਾਵਿ ਸੰਗ੍ਰਹਿ ਰਿਲੀਜ਼ ਕਰਨ ਤੋਂ ਪਹਿਲਾਂ ਇਸ ’ਚੋਂ ਕੁਝ ਗੀਤ ਤੇ ਗ਼ਜ਼ਲਾਂ ‘ਕੰਡੇ ਸੰਤਾਲੀ ਵਾਲੇ’, ‘ਹਨ੍ਹੇਰੇ ਤੋਂ ਬਾਅਦ’, ‘ਸੂਹੇ ਗੁਲਾਬ’, ‘ਤੇਰੇ ਜਾਣ ਤੋਂ ਬਾਅਦ’ ਤੇ ‘ਸ਼ਾਮ ਢਲੇ’ ਦੀ ਸਕਰੀਨ ’ਤੇ ਪੇਸ਼ਕਾਰੀ ਕੀਤੀ ਗਈ, ਜਿਨ੍ਹਾਂ ਨੂੰ ਨੌਜਵਾਨ ਗਾਇਕਾਂ ਯਕੂਬ ਗਿੱਲ, ਅਨਾਦੀ ਮਿਸ਼ਰਾ ਅਤੇ ਲਹਿੰਦੇ ਪੰਜਾਬ ਦੇ ਕੁਝ ਕਲਾਕਾਰਾਂ ਵਲੋਂ ਆਵਾਜ਼ ਦਿੱਤੀ ਗਈ ਹੈ। ਇਹ ਪ੍ਰਸਤੂਤੀ ਸਮਾਗਮ ਦੌਰਾਨ ਹਾਜ਼ਰ ਵਿਅਕਤੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ। ਰਿਲੀਜ਼ ਕੀਤੇ ਗਏ ਇਸ ਕਾਵਿ ਸੰਗ੍ਰਹਿ ’ਚ ਲੇਖਕ ਵਲੋਂ ਕੋਰੋਨਾ ਕਾਲ (2020) ਅਤੇ ਇਸ ਤੋਂ ਬਾਅਦ ’ਚ ਲਿਖੀਆਂ ਗਈਆਂ ਨਜ਼ਮਾਂ, ਗੀਤ ਅਤੇ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਥੇ ਵਰਣਨਯੋਗ ਹੈ ਕਿ ਲੇਖਕ ਦੀ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਸਫ਼ਰਨਾਮੇ ‘ਪਾਕਿਸਤਾਨ ਜਿਵੇਂ ਮੈਂ ਦੇਖਿਆ’ ਅਤੇ ‘ਬਾਤਾਂ ਵਾਘਿਓਂ ਪਾਰ ਦੀਆਂ’ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਮੌਕੇ ਸ਼ਿਰਕਤ ਕਰ ਰਹੇ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਤਨਾਮ ਸਿੰਘ ਮਾਣਕ ਦਾ ਇਹ ਪੱਤਰਕਾਰੀ ਤੋਂ ਸ਼ਾਇਰੀ ਤੱਕ ਦਾ ਬੜਾ ਦਿਲਚਸਪ ਸਫ਼ਰ ਹੈ। ਉਨ੍ਹਾਂ ਨੇ ਪੱਤਰਕਾਰੀ ਵੀ ਸਮਾਜਿਕ ਸਰੋਕਾਰਾਂ ਨੂੰ ਮੁੱਖ ਰੱਖ ਕੇ ਪ੍ਰਤੀਬੱਧਤਾ ਨਾਲ ਕੀਤੀ ਅਤੇ ਇਸੇ ਤਰ੍ਹਾਂ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਉਨ੍ਹਾਂ ਦੀ ਸ਼ਾਇਰੀ ’ਚੋਂ ਵੀ ਨਜ਼ਰ ਆ ਰਹੀ ਹੈ। ਇਸ ਮੌਕੇ ‘ਤੇ ਬੋਲਦਿਆਂ ਸੀਨੀਅਰ ਲੇਖਕ ਤੇ ਪੱਤਰਕਾਰ ਗੁਰਮੀਤ ਪਲਾਹੀ ਨੇ ਕਿਹਾ ਕਿ ਭਾਵੇਂ ਪੱਤਰਕਾਰੀ ਦੇ ਰੁਝੇਵਿਆਂ ਕਾਰਨ ਸਤਨਾਮ ਸਿੰਘ ਮਾਣਕ ਨੇ ਪਿਛਲੇ ਸਮੇਂ ’ਚ ਕਵਿਤਾ ਲਿਖਣ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਪਰ ਸਾਹਿਤ ਲਿਖਣ ਤੇ ਪੜ੍ਹਨ ਦਾ ਸ਼ੌਕ ਉਨ੍ਹਾਂ ਨੂੰ ਕਾਲਜ ਦੇ ਸਮੇਂ ਤੋਂ ਹੀ ਸੀ। ਪ੍ਰਗਤੀਸ਼ੀਲ ਲੇਖਕ ਸਭਾ (ਪੰਜਾਬ) ਦੇ ਪ੍ਰਧਾਨ ਤੇ ਉੱਘੇ ਸ਼ਾਇਰ ਸੁਰਜੀਤ ਜੱਜ ਨੇ ਸਤਨਾਮ ਸਿੰਘ ਮਾਣਕ ਨੂੰ ਪੱਤਰਕਾਰੀ ਤੋਂ ਬਾਅਦ ਸ਼ਾਇਰੀ ਦੇ ਖੇਤਰ ’ਚ ਆਉਣ ‘ਤੇ ਵਧਾਈ ਦਿੱਤੀ। ‘ਅਹਿਸਾਸ’ ਕਾਵਿ ਸੰਗ੍ਰਹਿ ਰਿਲੀਜ਼ ਕਰਨ ਵਾਲੀਆਂ ਸ਼ਖ਼ਸੀਅਤਾਂ ’ਚੋਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਧਰਮਜੀਤ ਸਿੰਘ, ਸੁਰਜੀਤ ਜੱਜ, ਗੁਰਮੀਤ ਪਲਾਹੀ, ਹਰਬੰਸ ਸਿੰਘ ਚੰਦੀ, ਗਿਆਨ ਸਿੰਘ (ਜਰਮਨੀ), ਜਸਪ੍ਰੀਤ ਸਿੰਘ ਸੈਣੀ (ਪ੍ਰਧਾਨ ਪੰਜਾਬ ਪ੍ਰੈੱਸ ਕਲੱਬ), ਡਾ. ਕਮਲੇਸ਼ ਦੁੱਗਲ, ਡਾ. ਉਮਿੰਦਰ ਸਿੰਘ ਜੌਹਲ, ਸੰਗਤ ਰਾਮ, ਯਕੂਬ ਗਿੱਲ ਤੇ ਅਨਾਦੀ ਮਿਸ਼ਰਾ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ। ਸਮਾਗਮ ’ਚ ਸ਼ਿਰਕਤ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ’ਚ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਕੇਸਰ ਸਿੰਘ, ਪ੍ਰੋਫ਼ੈਸਰ ਕੁਲਵੰਤ ਸਿੰਘ ਫੁੱਲ, ਅਮਰਜੋਤ ਸਿੰਘ (ਸਰਬੱਤ ਦਾ ਭਲਾ) ਟਰੱਸਟ, ਆਤਮ ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ ਬੱਧਣ, ਰਵਿੰਦਰ ਚੋਟ, ਕਮਲਪ੍ਰੀਤ (ਐਂਕਰ), ਮੇਹਰ ਮਲਿਕ, ਰਾਜੇਸ਼ ਥਾਪਾ, ਵਿਜੈ ਬੰਬੇਲੀ, ਕਰਮਜੀਤ ਸਿੰਘ ਇੰਜੀਨੀਅਰ, ਸ਼ੀਤਲ ਐਂਕਰ, ਹਰਮੇਸ਼ ਜੱਸਲ, ਪ੍ਰਦੀਪ ਦੌਧਰੀਆ, ਰਜੀਵ ਵਧਵਾ, ਰਮੇਸ਼ ਜੱਸਲ, ਜੀ. ਪੀ. ਸਿੰਘ, ਹਰੀਸ਼ ਮਨੀ ਅਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂਆਂ ਨਾਲ ਭਰੀ ਜੀਪ ਹਾਦਸੇ ਦਾ ਸ਼ਿਕਾਰ -2 ਨਾਬਾਲਗ ਲੜਕਿਆਂ ਸਮੇਤ 3 ਮੌਤਾਂ ਅਗਲੀ ਖ਼ਬਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਵਲੋਂ 254 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ-ਚੌਹਾਨ ‘ਖੇਤ ਬਚਾਓ...
Ad Position 24