17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਦਸਹਿਰਾ ਸਮਾਗਮ ਕੱਲ੍ਹ ਬੜੂੰਦੀ ’ਚ

ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਸੰਪਰਦਾਇ ਦੇ ਮਹਾਨ ਤਪੱਸਵੀ ਸੰਤ ਅਮਰ ਸਿੰਘ ਬੜੂੰਦੀ ਵਾਲੇ (ਪਰਮ ਸੇਵਕ ਸੰਤ ਈਸਰ ਸਿੰਘ ਨਾਨਕਸਰ ਕਲੇਰਾਂ) ਜੋ ਕਿ 10 ਨਵੰਬਰ 2026 ਨੂੰ ਸੱਚਖੰਡ ਪਿਆਨਾ ਕਰ ਗਏ ਸਨ। ਨਾਨਕਸਰ ਠਾਠ ਈਸਰ ਦਰਬਾਰ ਟਰੱਸਟ ਪਿੰਡ ਬੜੂੰਦੀ, ਪੱਤੀ ਰੋਕੋਂ (ਲੁਧਿਆਣਾ) ਦੇ ਸਮੂਹ ਸੇਵਾਦਾਰਾਂ, ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਸੰਗਤਾਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ’ਚ ਜਲ ਪ੍ਰਵਾਹ ਕਰਨ ਉਪਰੰਤ ਦੁਸਹਿਰਾ ਸਮਾਗਮ ਕੱਲ੍ਹ 19 ਨਵੰਬਰ ਨੂੰ ਕਰਵਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-11-2026
ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਸੰਪਰਦਾਇ ਦੇ ਮਹਾਨ ਤਪੱਸਵੀ ਸੰਤ ਅਮਰ ਸਿੰਘ ਬੜੂੰਦੀ ਵਾਲੇ (ਪਰਮ ਸੇਵਕ ਸੰਤ ਈਸਰ ਸਿੰਘ ਨਾਨਕਸਰ ਕਲੇਰਾਂ) ਜੋ ਕਿ 10 ਨਵੰਬਰ 2026 ਨੂੰ ਸੱਚਖੰਡ ਪਿਆਨਾ ਕਰ ਗਏ ਸਨ। ਨਾਨਕਸਰ ਠਾਠ ਈਸਰ ਦਰਬਾਰ ਟਰੱਸਟ ਪਿੰਡ ਬੜੂੰਦੀ, ਪੱਤੀ ਰੋਕੋਂ (ਲੁਧਿਆਣਾ) ਦੇ ਸਮੂਹ ਸੇਵਾਦਾਰਾਂ, ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਸੰਗਤਾਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ’ਚ ਜਲ ਪ੍ਰਵਾਹ ਕਰਨ ਉਪਰੰਤ ਦੁਸਹਿਰਾ ਸਮਾਗਮ ਕੱਲ੍ਹ 19 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੇ ਅਨਿਨ ਸ਼ਰਧਾਲੂਆਂ ’ਚ ਭਾਈ ਅਮਰਜੀਤ ਸਿੰਘ ਯੂ.ਕੇ, ਸੁਖਦੇਵ ਸਿੰਘ ਵਾਲੀਆ ਚੇਅਰਮੈਨ ਸ੍ਰੀ ਹਰਕ੍ਰਿਸ਼ਨ ਵਿੱਦਿਅਕ ਸੰਸਥਾਵਾਂ ਫੱਲੇਵਾਲ ਖੁਰਦ ਅਤੇ ਭਾਈ ਗੁਰਸ਼ਰਨ ਸਿੰਘ ਯੂ.ਕੇ ਨੇ ਦੱਸਿਆ ਕਿ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਨਿੱਘੀ ਮਿੱਠੀ ਯਾਦ ’ਚ ਆਰੰਭ 13 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਕੱਲ੍ਹ ਮਿਤੀ 19 ਨਵੰਬਰ ਦਿਨ ਵੀਰਵਾਰ ਨੂੰ ਨਾਨਕਸਰ ਠਾਠ ਈਸਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ, ਜ਼ਿਲ੍ਹਾ ਲੁਧਿਆਣਾ ਵਿਖੇ ਸਵੇਰੇ 10 ਵਜੇ ਪੈਣਗੇ ਉਪਰੰਤ 2 ਵਜੇ ਤੱਕ ਦੁਸਹਿਰਾ ਸਮਾਗਮ ਹੋਣਗੇ।ਸੇਵਾਦਾਰ ਭਾਈ ਲਖਵੀਰ ਸਿੰਘ ਲੱਖਾ ਆਸਟ੍ਰੇਲੀਆ ਨੇ ਦੱਸਿਆ ਕਿ ਦੁਸਹਿਰਾ ਸਮਾਗਮ ’ਚ ਹਾਜ਼ਰੀਆਂ ਭਰਨ ਲਈ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਸੰਗਤ ਪੁੱਜੀ ਹੋਈ ਹੈ, ਜਿੰਨ੍ਹਾਂ ਦੀ ਰਿਹਾਇਸ, ਲੰਗਰ, ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ ‘ਇਨਫਲੂਐਂਸ਼ੀਆ 3.0 ਸਪਤ ਸਿੰਧੂ’ ਨਾਮਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ ਪ੍ਰੋਗਰਾਮ...
Ad Position 24