ਅੰਮ੍ਰਿਤਸਰ ਹਵਾਈ ਅੱਡੇ ’ਤੇ ਪੰਛੀਆਂ ਦੀ ਭਰਮਾਰ, ਉਡਾਣਾਂ ਦੀ ਸੁਰੱਖਿਆ ਨੂੰ ਖ਼ਤਰਾ
ਰਾਜਾਸਾਂਸੀ, 19 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ’ਤੇ ਉੱਡਦੇ ਸੈਂਕੜੇ ਪੰਛੀਆਂ ਦੀ ਮੌਜੂਦਗੀ ਜਹਾਜ਼ਾਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਹਵਾਈ ਅੱਡੇ ਦੇ ਆਲੇ-ਦੁਆਲੇ ਅਤੇ ਹਵਾਈ ਖੇਤਰ ਵਿਚ ਪੰਛੀਆਂ ਦੇ ਝੁੰਡ ਉੱਡਦੇ ਰਹਿਣ ਕਾਰਨ ਜਹਾਜ਼ਾਂ ਦੀ ਆਵਾਜਾਈ ਦੌਰਾਨ ਬਰਡ ਹਿੱਟ (ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ) ਦਾ ਖ਼ਤਰਾ ਬਣਿਆ ਰਹਿੰਦਾ ਹੈ।
ਰਾਜਾਸਾਂਸੀ, 19 ਨਵੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ’ਤੇ ਉੱਡਦੇ ਸੈਂਕੜੇ ਪੰਛੀਆਂ ਦੀ ਮੌਜੂਦਗੀ ਜਹਾਜ਼ਾਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਹਵਾਈ ਅੱਡੇ ਦੇ ਆਲੇ-ਦੁਆਲੇ ਅਤੇ ਹਵਾਈ ਖੇਤਰ ਵਿਚ ਪੰਛੀਆਂ ਦੇ ਝੁੰਡ ਉੱਡਦੇ ਰਹਿਣ ਕਾਰਨ ਜਹਾਜ਼ਾਂ ਦੀ ਆਵਾਜਾਈ ਦੌਰਾਨ ਬਰਡ ਹਿੱਟ (ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ) ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੰਛੀਆਂ ਦੀ ਗਤੀਵਿਧੀ ਪਹਿਲਾਂ ਵੀ ਚੁੱਕੀ ਚਿੰਤਾ ਦਾ ਵਿਸ਼ਾ ਹਵਾਈ ਅੱਡੇ ਦੇ ਆਲੇ-ਦੁਆਲੇ ਪੰਛੀਆਂ ਦੀ ਵਧਦੀ ਗਤੀਵਿਧੀ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਉਂਦਾ ਰਿਹਾ ਹੈ। ਅਪ੍ਰੈਲ 2026 ਵਿਚ ਹਵਾਈ ਅੱਡੇ ਦੀ ਵਾਤਾਵਰਣ ਪ੍ਰਬੰਧਨ ਕਮੇਟੀ ਦੀ ਮੀਟਿੰਗ ਦੌਰਾਨ ਪੰਛੀਆਂ ਅਤੇ ਹੋਰ ਜੰਗਲੀ ਜੀਵਾਂ ਦੀ ਵਧਦੀ ਮੌਜੂਦਗੀ ’ਤੇ ਚਿੰਤਾ ਜਤਾਈ ਗਈ ਸੀ। ਮੀਟਿੰਗ ਵਿਚ ਕੂੜੇ ਦੇ ਗਲਤ ਨਿਪਟਾਰੇ, ਖੁੱਲ੍ਹੇ ਸੀਵਰੇਜ, ਢਾਬਿਆਂ ਅਤੇ ਮੀਟ ਦੀਆਂ ਦੁਕਾਨਾਂ ਆਦਿ ਨੂੰ ਪੰਛੀਆਂ ਦੀ ਗਤੀਵਿਧੀ ਵਧਣ ਦੇ ਸੰਭਾਵਿਤ ਕਾਰਨਾਂ ਵਜੋਂ ਵਿਚਾਰਿਆ ਗਿਆ ਸੀ। ਇਸ ਤੋਂ ਇਲਾਵਾ 18 ਅਗਸਤ 2026 ਨੂੰ ਅੰਮ੍ਰਿਤਸਰ ਤੋਂ ਪੂਣੇ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਨੰਬਰ ਆਈ ਐਕਸ 1694 ਦੇ ਜਹਾਜ਼ ਨਾਲ ਪੰਛੀ ਟਕਰਾਉਣ ਦੀ ਘਟਨਾ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਘਟਨਾ ਨੇ ਵੀ ਹਵਾਈ ਅੱਡੇ ’ਤੇ ਪੰਛੀਆਂ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਸੀ। ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਲਈ ਪੰਛੀਆਂ ਨੂੰ ਭਜਾਉਣ ਵਾਲੇ ਉਪਕਰਨ, ਨਿਗਰਾਨੀ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ, ਪਰ ਪੰਛੀਆਂ ਦੀ ਲਗਾਤਾਰ ਮੌਜੂਦਗੀ ਇਹ ਸਵਾਲ ਖੜ੍ਹੇ ਕਰਦੀ ਹੈ ਕਿ ਇਨ੍ਹਾਂ ਪ੍ਰਬੰਧਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕਿੰਨੀ ਹੋ ਰਹੀ ਹੈ। ਹਵਾਈ ਅੱਡੇ ਦੇ ਆਲੇ-ਦੁਆਲੇ ਕੂੜੇ ਦੇ ਢੇਰ, ਖੁੱਲ੍ਹੀਆਂ ਨਾਲੀਆਂ ਅਤੇ ਪੰਛੀਆਂ ਨੂੰ ਖੁਰਾਕ ਮਿਲਣ ਵਾਲੇ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖਤਮ ਕਰਨਾ ਵੀ ਬੇਹੱਦ ਜ਼ਰੂਰੀ ਹੈ। ਅੰਮ੍ਰਿਤਸਰ ਇਕ ਅਹਿਮ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜਿੱਥੋਂ ਦੇਸ਼-ਵਿਦੇਸ਼ ਲਈ ਉਡਾਣਾਂ ਦਾ ਸੰਚਾਲਨ ਹੁੰਦਾ ਹੈ ਅਤੇ ਵੱਡੀ ਗਿਣਤੀ ਵਿਚ ਯਾਤਰੀ ਸਫ਼ਰ ਕਰਦੇ ਹਨ। ਅਜਿਹੇ ਵਿਚ ਪੰਛੀਆਂ ਦੀ ਸਮੱਸਿਆ ਨੂੰ ਸਿਰਫ਼ ਆਮ ਸਫ਼ਾਈ ਜਾਂ ਵਾਤਾਵਰਨ ਨਾਲ ਜੁੜਿਆ ਮਾਮਲਾ ਸਮਝਣ ਦੀ ਬਜਾਏ ਹਵਾਈ ਸੁਰੱਖਿਆ ਨਾਲ ਜੁੜੇ ਗੰਭੀਰ ਮੁੱਦੇ ਵਜੋਂ ਦੇਖਣ ਦੀ ਲੋੜ ਹੈ।