20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

3,558 ਕਰੋੜ ਦੇ ਨਿਵੇਸ਼ ਘੁਟਾਲੇ ’ਚ ਸਤਨਾਮ ਸਿੰਘ ਸੰਧੂ ਗਵਾਹ ਵਜੋਂ ਈ.ਡੀ ਵਲੋਂ ਤਲਬ

ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-3,558 ਕਰੋੜ ਦੇ ਨਿਵੇਸ਼ ਘੁਟਾਲੇ ਦੀ ਜਾਂਚ ਦੇ ਸੰਬੰਧ ’ਚ ਈ. ਡੀ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਗਵਾਹ ਵਜੋਂ ਨੋਟਿਸ ਜਾਰੀ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 21-11-2026
ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-3,558 ਕਰੋੜ ਦੇ ਨਿਵੇਸ਼ ਘੁਟਾਲੇ ਦੀ ਜਾਂਚ ਦੇ ਸੰਬੰਧ ’ਚ ਈ.ਡੀ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਗਵਾਹ ਵਜੋਂ ਨੋਟਿਸ ਜਾਰੀ ਕੀਤਾ ਗਿਆ ਹੈ। ਈ.ਡੀ. ਨੇ ਉਨ੍ਹਾਂ ਨੂੰ 25 ਨਵੰਬਰ ਨੂੰ ਨਿਵੇਸ਼ ਨਾਲ ਸੰਬੰਧਿਤ ਦਸਤਾਵੇਜ਼ਾਂ ਸਮੇਤ ਦਿੱਲੀ ਸਥਿਤ ਦਫ਼ਤਰ ’ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਈ.ਡੀ ਦੀ ਜਾਂਚ ਵਿਨਾਓ ਗਰੁੱਪ ਆਫ਼ ਕੰਪਨੀਆਂ ਨਾਲ ਜੁੜੇ ਕਲਾਊਡ ਪਾਰਟੀਕਲ ਨਿਵੇਸ਼ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ’ਚ ਚੱਲ ਰਹੀ ਹੈ। ਇਸ ਮਾਡਲ ਤਹਿਤ ਨਿਵੇਸ਼ਕਾਂ ਨੂੰ ਕਲਾਊਡ ਸਟੋਰੇਜ ਸਰਵਰ ਖ਼ਰੀਦਣ ਅਤੇ ਬਾਅਦ ’ਚ ਉਨ੍ਹਾਂ ਨੂੰ ਕੰਪਨੀ ਨੂੰ ਕਿਰਾਏ ’ਤੇ ਦੇਣ ਬਦਲੇ ਨਿਸ਼ਚਿਤ ਰਿਟਰਨ ਦੇਣ ਦਾ ਭਰੋਸਾ ਦਿੱਤਾ ਜਾਂਦਾ ਸੀ। ਈ.ਡੀ. ਦੀ ਜਾਂਚ ਅਨੁਸਾਰ ਇਸ ਮਾਮਲੇ ’ਚ ਅਪਰਾਧ ਰਾਹੀਂ ਇਕੱਠੀ ਕੀਤੀ ਗਈ ਰਕਮ ਲਗਭਗ 3,558 ਕਰੋੜ ਦੱਸੀ ਗਈ ਹੈ। ਹਾਲਾਂਕਿ, ਸਤਨਾਮ ਸਿੰਘ ਸੰਧੂ ਨੂੰ ਗਵਾਹ ਵਜੋਂ ਈ.ਡੀ. ਵਲੋਂ ਜਾਰੀ ਨੋਟਿਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਇਸ ਘੁਟਾਲੇ ’ਚ ਮੁਲਜ਼ਮ ਬਣਾਇਆ ਗਿਆ ਹੈ, ਸਗੋਂ ਇਹ ਹੈ ਕਿ ਏਜੰਸੀ ਉਨ੍ਹਾਂ ਦੀ ਗਵਾਹੀ ਨੂੰ ਇਸ ਮਾਮਲੇ ਲਈ ਮਹੱਤਵਪੂਰਨ ਮੰਨਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ 3 ਕਰੋਡ਼ ਪੰਜਾਬੀਆਂ ਦੇ ਹੱਕ ਦੇ ਫੰਡ ਰੋਕੇ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਉੱਘੇ ਲੇਖਕ ਨਵਤੇਜ ਭਾਰਤੀ ਦਾ ਹੋਇਆ ਕੈਨੇਡਾ ’ਚ ਸਨਮਾਨ
Ad Position 24