21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤਰਨ ਤਾਰਨ ਦੇ ਏ.ਐਸ.ਆਈ. ਕਤਲ ਕਾਂਡ ’ਚ ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਸ਼ੂਟਰ ਭੁਪਿੰਦਰ ਜ਼ੀਰਕਪੁਰ ਦੇ ਹੋਟਲ ’ਚੋਂ ਤਿੰਨ ਘੰਟੇ ਪਹਿਲਾਂ ਹੀ ਨਿਕਲਿਆ ਸੀ ਮਹਿਲਾ ਸਾਥੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ

ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਤਰਨਤਾਰਨ ਵਿਚ ਏ. ਐੱਸ.

Ad Position 21
No active advertisement
ਅਜੀਤ ਡੈਸਕ 22-11-2026
ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਤਰਨਤਾਰਨ ਵਿਚ ਏ. ਐੱਸ. ਆਈ. ਇਕਬਾਲ ਸਿੰਘ ਦੇ ਕਤਲ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਦੂਜਾ ਮੁੱਖ ਸ਼ੂਟਰ ਭੁਪਿੰਦਰ ਸਿੰਘ ਜ਼ੀਰਕਪੁਰ ਦੇ ਹੋਟਲ ਕੇ ਐੱਮ. ਜੀ. ਵਿਚ ਅਮਨਦੀਪ ਸਿੰਘ ਉਰਫ਼ ਹੈਪੀ ਬਾਹਮਨ ਨਾਲ ਠਹਿਰਿਆ ਹੋਇਆ ਸੀ ਪਰ ਪੁਲਿਸ ਦੀ ਛਾਪੇਮਾਰੀ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਹੀ ਹੋਟਲ ਵਿਚੋਂ ਨਿਕਲ ਗਿਆ ਸੀ। ਸ਼ੁੱਕਰਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ਦੌਰਾਨ ਹੈਪੀ ਬਾਹਮਨ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਦੋਵੇਂ ਸ਼ੂਟਰ ਜੀਰਕਪੁਰ-ਚੰਡੀਗੜ੍ਹ ਹਾਈਵੇਅ ਸਥਿਤ ਹੋਟਲ ਕੇ ਐੱਮ. ਜੀ. ਵਿਚ ਲੁਕੇ ਹੋਏ ਸਨ। ਹੈਪੀ ਬਾਹਮਨ ਤਿੰਨ ਦਿਨ ਪਹਿਲਾਂ ਬਠਿੰਡਾ ਦੀ ਰਹਿਣ ਵਾਲੀ ਆਪਣੀ ਮਹਿਲਾ ਸਾਥੀ ਨਾਲ ਆਲਟੋ ਕਾਰ ਵਿਚ ਹੋਟਲ ਪਹੁੰਚਿਆ ਸੀ। ਦੋਵਾਂ ਨੇ ਪਹਿਲੀ ਮੰਜ਼ਿਲ ’ਤੇ ਕਮਰਾ ਨੰਬਰ ਕੇ-3 ਲਿਆ ਸੀ। ਕਮਰਾ ਬੁੱਕ ਕਰਵਾਉਣ ਸਮੇਂ ਮਹਿਲਾ ਨੇ ਆਪਣਾ ਪਛਾਣ ਪੱਤਰ ਦਿੱਤਾ ਸੀ, ਜਦਕਿ ਹੈਪੀ ਬਾਹਮਨ ਵਲੋਂ ਦਿੱਤਾ ਪਛਾਣ ਪੱਤਰ ਜਾਅਲੀ ਹੋਣ ਦਾ ਸ਼ੱਕ ਹੈ। ਏ. ਜੀ. ਟੀ. ਐੱਫ. ਦੀ ਟੀਮ ਹੋਟਲ ਦਾ ਰਿਕਾਰਡ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਆਪਣੇ ਨਾਲ ਲੈ ਗਈ ਸੀ। ਪੁਲਿਸ ਨੇ ਮਹਿਲਾ ਸਾਥੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਸ਼ੱਕ ਹੈ ਕਿ ਉਹ ਸ਼ੂਟਰਾਂ ਨੂੰ ਪਨਾਹ ਦੇਣ ਅਤੇ ਆਪਣੀ ਪਛਾਣ ’ਤੇ ਹੋਟਲਾਂ ਵਿਚ ਕਮਰੇ ਬੁੱਕ ਕਰਵਾਉਣ ਵਿਚ ਮਦਦ ਕਰਦੀ ਸੀ। ਉਸ ਦੇ ਹੋਰ ਸ਼ੱਕੀ ਬਦਮਾਸ਼ਾਂ ਨਾਲ ਸੰਪਰਕ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ ਦੋਵਾਂ ਸ਼ੂਟਰਾਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ ਪਾਕਿ ਜਾ ਰਹੇ ਜਥੇ ’ਚ ਜਥੇਦਾਰ ਗੜਗੱਜ ਵੀ ਹੋਣਗੇ ਸ਼ਾਮਿਲ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਨੂ... ਅਗਲੀ ਖ਼ਬਰ ਨਿਵੇਸ਼ ਦੇ ਨਾਂਅ ’ਤੇ 8 ਕਰੋੜ ਦੀ ਸਾਈਬਰ ਠੱਗੀ, ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ਖ਼ਾਰਜ
Ad Position 24