21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਮਾਮਲੇ ’ਚ ਮੁਖ ਮੁਲਜ਼ਮ ਗੁਜਰਾਤ ਤੋਂ ਗ੍ਰਿਫ਼ਤਾਰ * ਬਾਕੀ ਤਿੰਨ ਵੀ ਕੀਤੇ ਕਾਬੂ * ਖੋਹੀ ਗਈ ਐਕਸ.ਯੂ.ਵੀ.500 ਬਰਾਮਦ

ਅੰਮ੍ਰਿਤਸਰ, 21 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਮੁਖ ਮੁਲਜ਼ਮ ਨੂੰ ਗੁਜ਼ਰਾਤ ਤੋਂ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਤਿੰਨ ਹੋਰਾਂ ਨੂੰ ਕਾਬੂ ਕਰਕੇ ਮਾਮਲਾ ਪੂਰੀ ਤਰ੍ਹਾਂ ਹੱਲ ਕਰ ਲਿਆ ਗਿਆ ਹੈ ਅਤੇ ਖੋਹੀ ਗਈ ਐਕਸ. ਯੂ.

Ad Position 21
No active advertisement
ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ 22-11-2026
ਅੰਮ੍ਰਿਤਸਰ, 21 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਮੁਖ ਮੁਲਜ਼ਮ ਨੂੰ ਗੁਜ਼ਰਾਤ ਤੋਂ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਤਿੰਨ ਹੋਰਾਂ ਨੂੰ ਕਾਬੂ ਕਰਕੇ ਮਾਮਲਾ ਪੂਰੀ ਤਰ੍ਹਾਂ ਹੱਲ ਕਰ ਲਿਆ ਗਿਆ ਹੈ ਅਤੇ ਖੋਹੀ ਗਈ ਐਕਸ.ਯੂ.ਵੀ.-500 ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਇਹ ਪ੍ਰਗਟਾਵਾ ਅੱਜ ਇਥੇ ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ ਐਸ.ਐਸ.ਪੀ. ਪਠਾਨਕੋਟ ਵਲੋਂ ਵੱਖ -ਵੱਖ ਪੁਲਿਸ ਟੀਮਾਂ ਬਣਾ ਕੇ ਗੁਜਰਾਤ ਪੁਲਿਸ ਦੀ ਸਹਾਇਤਾ ਨਾਲ ਮੁਕਦਮਾ ਨੂੰ ਹੱਲ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਛੀਨਾ, ਪੁਨੀਤ ਸ਼ਰਮਾ ਉਰਫ਼ ਕਾਕਾ ਦੋਵੇਂ ਵਾਸੀਆਂ ਅੰਮ੍ਰਿਤਸਰ ਤੇ ਪਵਨ ਉਰਫ਼ ਪਾਣੀ ਅਤੇ ਰਾਹੁਲ ਭੱਟੀ ਉਰਫ਼ ਬੌਬੀ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਰਜੀਤ ਸਿੰਘ ਉਰਫ਼ ਛੀਨਾ ਹੈ ਜਿਸ ਨੂੰ ਗੁਜਰਾਤ ਪੁਲਿਸ ਦੀ ਸਹਾਇਤਾ ਨਾਲ ਵਡੋਦਰਾ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਸ ਖ਼ਿਲਾਫ਼ ਅੰਮ੍ਰਿਤਸਰ ਦੇ ਥਾਣਾ ਸਦਰ ਵਿਖੇ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਪੁਲਿਸ ਦੀ ਇਹ ਸਫ਼ਲ ਕਾਰਵਾਈ ਪੰਜਾਬ ਪੁਲਿਸ ਦੀ ਪੇਸ਼ੇਵਰ ਜਾਂਚ ਤੁਰੰਤ ਕਾਰਵਾਈ ਅਤੇ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਨਾਲ-ਨਾਲ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਵਿਦੇਸ਼ ਜਾਣ ਦੀ ਅਰਜ਼ੀ ’ਤੇ ਵਿਜੀਲੈਂਸ ਵਲੋਂ ਜਵਾਬ ਦਾਖ਼ਲ ਵਿਦੇਸ਼ ਜਾਣ ਦੀ ਫਲਾਈਟ ਅਤੇ ਪਤੇ ਦੀ ਜਾਣਕਾਰੀ ਮ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਹੁੰਚੀ ਸਿੰਧੀ ਸੰਗਤ ਨੂੰ ਦਰਸ਼ਨਾਂ ਤੋਂ ਰੋਕਣ ’ਤੇ ਰੋਸ ਲਹਿੰਦੇ ਪੰਜਾਬ ਦੀ ਸ...
Ad Position 24