26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗਹਿਣੇ ਰੱਖੀ ਜ਼ਮੀਨ ’ਤੇ 60 ਸਾਲ ਕਬਜ਼ਾ ਰੱਖਣ ਨਾਲ ਕੋਈ ਮਾਲਕ ਨਹੀਂ ਬਣ ਜਾਂਦਾ-ਹਾਈ ਕੋਰਟ ਅਸਲ ਮਾਲਕ ਦਾ ਜ਼ਮੀਨ ਵਾਪਸ ਲੈਣ ਦਾ ਅਧਿਕਾਰ ਰਹੇਗਾ ਬਰਕਰਾਰ

ਚੰਡੀਗੜ੍ਹ, 26 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਕਿਸੇ ਦੀ ਜ਼ਮੀਨ ਗਹਿਣੇ ਰੱਖ ਕੇ ਉਸ ’ਤੇ 60 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਕਬਜ਼ਾ ਬਣਾਈ ਰੱਖਣ ਨਾਲ ਕੋਈ ਵਿਅਕਤੀ ਉਸ ਦਾ ਮਾਲਕ ਨਹੀਂ ਬਣ ਸਕਦਾ।

Ad Position 21
No active advertisement
ਅਜੀਤ ਡੈਸਕ 27-11-2026
ਚੰਡੀਗੜ੍ਹ, 26 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਕਿਸੇ ਦੀ ਜ਼ਮੀਨ ਗਹਿਣੇ ਰੱਖ ਕੇ ਉਸ ’ਤੇ 60 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਕਬਜ਼ਾ ਬਣਾਈ ਰੱਖਣ ਨਾਲ ਕੋਈ ਵਿਅਕਤੀ ਉਸ ਦਾ ਮਾਲਕ ਨਹੀਂ ਬਣ ਸਕਦਾ। ਜ਼ਮੀਨ ਗਹਿਣੇ ਰੱਖਣ ਵਾਲੇ ਅਸਲ ਮਾਲਕ ਦਾ ਉਸ ਨੂੰ ਵਾਪਸ ਲੈਣ ਦਾ ਅਧਿਕਾਰ ਸਿਰਫ਼ ਸਮਾਂ ਬੀਤਣ ਨਾਲ ਖ਼ਤਮ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਗਹਿਣੇ ਰੱਖੀ ਗਈ ਜ਼ਮੀਨ ਗਹਿਣੇ ਹੀ ਰਹਿੰਦੀ ਹੈ। ਜਸਟਿਸ ਅਮਰਿੰਦਰ ਸਿੰਘ ਗਰੇਵਾਲ ਦੇ ਬੈਂਚ ਨੇ ਪੰਜਾਬ ਸਰਕਾਰ ਵਲੋਂ ਦਾਇਰ ਦੋ ਅਪੀਲਾਂ ’ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਇਹ ਮਾਮਲਾ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਘਨੌਰ ਦੇ ਪਿੰਡ ਤੋਰਨ ਦੀ 44 ਵਿੱਘੇ 6 ਬਿਸਵੇ ਜ਼ਮੀਨ ਨਾਲ ਸੰਬੰਧਿਤ ਹੈ। ਹਾਈਕੋਰਟ ਨੇ ਸਰਕਾਰ ਦੀਆਂ ਅਪੀਲਾਂ ਅੰਸ਼ਕ ਤੌਰ ’ਤੇ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਕੇ ਮਾਮਲੇ ਦੀ ਮੁੜ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਅਨੁਸਾਰ ਜ਼ਮੀਨ ਦੇ ਅਸਲ ਮਾਲਕ ਨੇ ਸਾਲ 1893 ਵਿਚ 300 ਰੁਪਏ ਲੈ ਕੇ ਆਪਣੀ 44 ਵਿੱਘੇ 6 ਬਿਸਵੇ ਜ਼ਮੀਨ ਗਹਿਣੇ ਰੱਖੀ ਸੀ। ਸਮਝੌਤੇ ਤਹਿਤ ਜ਼ਮੀਨ ਦਾ ਕਬਜ਼ਾ ਲੈਣ ਵਾਲੇ ਵਿਅਕਤੀ ਨੂੰ ਇਸ ਦੀ ਫ਼ਸਲ ਅਤੇ ਆਮਦਨ ਦਾ ਲਾਭ ਮਿਲਣਾ ਸੀ। ਬਾਅਦ ਵਿਚ ਇਹ ਜ਼ਮੀਨ ਸਰਕਾਰੀ ਐਲਾਨ ਦਿੱਤੀ ਗਈ। ਮਾਲ ਰਿਕਾਰਡ ਵਿਚ ਪੰਜਾਬ ਸਰਕਾਰ ਦਾ ਨਾਂਅ ਮਾਲਕ ਵਜੋਂ ਦਰਜ ਹੋ ਗਿਆ, ਜਦਕਿ ਪਹਿਲਾਂ ਤੋਂ ਜ਼ਮੀਨ ’ਤੇ ਕਬਜ਼ਾ ਰੱਖਣ ਵਾਲੇ ਵਿਅਕਤੀਆਂ ਨੂੰ ਗਹਿਣੇਦਾਰ ਵਜੋਂ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਈ.ਡੀ. ਨੇ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਤੋਂ ਕੀਤੀ ਪੰਜ ਘੰਟੇ ਪੁੱਛਗਿੱਛ ਕ੍ਰਿਸ਼ਾਨੂ ਨਾਲ ਪੁਰਾਣੀ ਜਾਣ-ਪਹਿਚਾਣ ਬਣੀ ਪੁੱਛਗ... ਅਗਲੀ ਖ਼ਬਰ ਅਮਰੀਕੀ ਦਬਾਅ ਹੇਠ ਦੇਸ਼ ਵਿਰੋਧੀ ਕਰ-ਮੁਕਤ ਸਮਝੌਤਾ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ-ਸੰਯੁਕਤ ਕਿਸਾਨ ਮੋਰਚਾ ਕਿਸਾਨ ਜਥੇ...
Ad Position 24