ਪਾਕਿਸਤਾਨ ਗਏ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖ਼ਬਰ ਨਿਕਲੀ ਅਫ਼ਵਾਹ
ਲਾਪਤਾ ਸ਼ਰਧਾਲੂਆਂ ’ਚੋਂ ਇਕ ਨੇ ਫ਼ੋਨ ’ਤੇ ਪਰਿਵਾਰ ਨੂੰ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖਾਂ ਦੇ ਜਥੇ ਦੇ ਤਿੰਨ ਮੈਂਬਰ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਅੰਮ੍ਰਿਤਸਰ ਰਹਿੰਦੇ ਪਰਿਵਾਰ ਨੇ ਇਸ ਨੂੰ ਕੋਰੀ ਅਫ਼ਵਾਹ ਦੱਸਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੋਵੇਂ ਪਰਿਵਾਰਕ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਤੇ ਜਥੇ ਦੇ ਨਾਲ ਹੀ ਹਨ । ਇਸ ਤੋਂ ਪਹਿਲਾਂ ਇਹ ਰੌਲਾ ਪੈ ਗਿਆ ਸੀ ਕਿ ਪਾਕਿਸਤਾਨ ਗਏ ਜਥੇ ਦੇ ਤਿੰਨ ਮੈਂਬਰ ਲਾਪਤਾ ਹੋ ਗਏ ਹਨ, ਜਿਨ੍ਹਾਂ ’ਚੋਂ 2 ਮੈਂਬਰ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ ।
ਪ
ਪਾਕਿਸਤਾਨ ਗਏ ਸ਼ਰਧਾਲੂ ਦਾ ਪੁੱਤਰ ਚਰਨਜੀਤ ਸਿੰਘ ਗੱਲਬਾਤ ਕਰਦਾ ਹੋਇਆ। ਤਸਵੀਰ : ਨਿਰਮਲ ਸਟੂਡੀਓ
27-11-2026
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖਾਂ ਦੇ ਜਥੇ ਦੇ ਤਿੰਨ ਮੈਂਬਰ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਅੰਮ੍ਰਿਤਸਰ ਰਹਿੰਦੇ ਪਰਿਵਾਰ ਨੇ ਇਸ ਨੂੰ ਕੋਰੀ ਅਫ਼ਵਾਹ ਦੱਸਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੋਵੇਂ ਪਰਿਵਾਰਕ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਤੇ ਜਥੇ ਦੇ ਨਾਲ ਹੀ ਹਨ । ਇਸ ਤੋਂ ਪਹਿਲਾਂ ਇਹ ਰੌਲਾ ਪੈ ਗਿਆ ਸੀ ਕਿ ਪਾਕਿਸਤਾਨ ਗਏ ਜਥੇ ਦੇ ਤਿੰਨ ਮੈਂਬਰ ਲਾਪਤਾ ਹੋ ਗਏ ਹਨ, ਜਿਨ੍ਹਾਂ ’ਚੋਂ 2 ਮੈਂਬਰ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ । ਚਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪਿਤਾ ਬਿਕਰਮਜੀਤ ਸਿੰਘ ਅਤੇ ਚਚੇਰਾ ਭਰਾ ਹਰਪ੍ਰੀਤ ਸਿੰਘ, ਜੋ ਪਾਕਿਸਤਾਨ ਵਿਖੇ ਜਥੇ ਨਾਲ ਗਏ ਹਨ। ਇਨ੍ਹਾਂ ਦੋਵਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਉਣ ਉਪਰੰਤ ਇਨ੍ਹਾਂ ਦੋਵਾਂ ਨਾਲ ਮੋਬਾਈਲ ਫ਼ੋਨ ’ਤੇ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਜਥੇ ਦੇ ਨਾਲ ਹੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਖ਼ਬਰ ਕਿਵੇਂ ਫੈਲ ਗਈ। ਪਰਿਵਾਰ ਨੂੰ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਬਿਲਗਾ, (ਤਜਿੰਦਰ ਕੁਮਾਰ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਲਾਪਤਾ ਹੋਏ ਤਿੰਨ ਸ਼ਰਧਾਲੂਆਂ ’ਚੋਂ ਇਕ ਸ਼ਰਧਾਲੂ ਨੇ ਆਪਣੇ ਪਰਿਵਾਰ ਨਾਲ ਫ਼ੋਨ ’ਤੇ ਸੰਪਰਕ ਕਰਕੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਸ਼ਰਧਾਲੂ 23 ਤੇ 24 ਨਵੰਬਰ ਤੱਕ ਜਥੇ ਦੇ ਨਾਲ ਹੀ ਸਨ ਪਰ 25 ਨਵੰਬਰ ਦੀ ਸਵੇਰ ਨੂੰ ਜਦੋਂ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਣ ਲੱਗਾ ਤਾਂ ਇਹ ਉਥੇ ਮੌਜੂਦ ਨਹੀਂ ਸਨ । ਲਾਪਤਾ ਹੋਏ ਸ਼ਰਧਾਲੂਆਂ ਦੀ ਪਛਾਣ ਬਿਕਰ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਪਿੰਡ ਲੱਧੜ ਕਲਾਂ ਤਹਿਸੀਲ ਫਿਲੌਰ (ਜਲੰਧਰ), ਵਿਕਰਮਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਗੁਰੂ ਨਾਨਕ ਕਲੋਨੀ (ਤਰਨਤਾਰਨ) ਅਤੇ ਹਰਪ੍ਰੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਸੁਲਤਾਨਵਿੰਡ (ਅੰਮ੍ਰਿਤਸਰ) ਵਜੋਂ ਹੋਈ ਹੈ । ਦੂਜੇ ਪਾਸੇ, ਪਿੰਡ ਲੱਧੜ ਕਲਾਂ ਵਿਖੇ ਬਿਕਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਿਕਰ ਸਿੰਘ ਨਾਲ ਫ਼ੋਨ ’ਤੇ ਗੱਲ ਹੋਈ ਹੈ ਤੇ ਉਹ ਬਿਲਕੁਲ ਠੀਕ-ਠਾਕ ਹਨ ।