•ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਕੀਤੇ ਸਨਮਾਨਿਤ
ਮੋਗਾ, 31 ਦਸੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਪੁਲਿਸ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤੇ ਯੁੱਧ ਨਸ਼ਿਆਂ ਵਿਰੁੱਧ ਨਿਭਾਈ ਗਈ ਤਨਦੇਹੀ ਨਾਲ ਡਿਊਟੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਵਲੋਂ ਡੀ.ਜੀ.ਪੀ. ਪੰਜਾਬ ਵਲੋਂ ਦਿੱਤੇ ਸਨਮਾਨਾਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਕ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਜ਼ਿਲ੍ਹਾ ਮੋਗਾ ਦੇ 4 ਜੀ.ਓ., 4 ਐਨ.ਜੀ.ਓ. ਤੇ 3 ਈ. ਪੀ.ਓ., ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਪੁਲਿਸ ਵਿਭਾਗ 'ਚ ਉੱਚ ਪੇਸ਼ਾਵਰ ਮਿਆਰ ਤੇ ਸਮਰਪਣ ਨੂੰ ਦਰਸਾਉਂਦਾ ਹੈ | ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਤੇ ਨਤੀਜਾ ਪ੍ਰਾਪਤ ਕਰਨ ਵਾਲੇ 26 ਜਵਾਨਾਂ ਨੂੰ ਸੀ.ਸੀ.-1 ਤੇ ਡਿਊਟੀ ਪ੍ਰਤੀ ਲਗਾਤਾਰ ਸਮਰਪਣ ਤੇ ਲੋਕ ਸੇਵਾ 'ਚ ਉੱਤਮ ਕੰਮ ਕਰਨ ਵਾਲੇ 80 ਪੁਲਿਸ ਕਰਮਚਾਰੀਆਂ ਨੂੰ ਸੀ.ਸੀ.-2 ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਮੋਗਾ ਪੁਲਿਸ ਦੀ ਸ਼ਾਨਦਾਰ ਕਾਰਗੁਜ਼ਾਰੀ ਨਿਭਾਈ ਗਈ ਡਿਊਟੀ ਤੇ ਲੋਕਾਂ ਦੇ ਨਾਲ ਇਮਾਨਦਾਰ ਸੇਵਾ ਨੂੰ ਮਾਨਤਾ ਦੇਣ ਲਈ ਦਿੱਤੇ ਗਏ ਹਨ | ਐਸ.ਐਸ.ਪੀ. ਮੋਗਾ ਨੇ ਪੁਲਿਸ ਦਫ਼ਤਰ ਦੀ ਲਗਾਤਾਰ ਕਠਿਨ ਮਿਹਨਤ ਤੇ ਕਿੱਤੇ ਪ੍ਰਤੀ ਵਫ਼ਾਦਾਰੀ ਜ਼ਿਲੇ੍ਹ ਵਿਚ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਲਈ ਦਿਖਾਈ ਗਈ ਭਰਪੂਰ ਕੋਸ਼ਿਸ਼ ਦੀ ਸਰਾਹਣਾ ਕੀਤੀ | ਇਸ ਮੌਕੇ 'ਤੇ ਪੁਲਿਸ ਅਧਿਕਾਰੀਆਂ ਨੇ ਆਪਣੇ ਸਹਿਯੋਗੀਆਂ ਤੇ ਸਟਾਫ਼ ਨੂੰ ਵੀ ਸ਼ਾਬਾਸ਼ ਦਿੱਤੀ |
ਮੋਗਾ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਪੰਜਾਬ ਨੇ ਕੀਤੀ ਸ਼ਲਾਘਾ
ਅਜੀਤ ਡੈਸਕ
01-01-2026