19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 01-01-2026
ਠੱਠੀ ਭਾਈ, 31 ਦਸੰਬਰ (ਜਗਰੂਪ ਸਿੰਘ ਮਠਾੜੂ)-ਸ਼ੇਰੇ ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਠੱਠੀ ਭਾਈ ਦੇ ਪ੍ਰਧਾਨ ਰਾਜਵਿੰਦਰ ਕੁਮਾਰ ਰਾਜੂ ਦੀ ਅਗਵਾਈ ਹੇਠ ਸਾਹਿਬ-ਏ-ਕਮਾਲ ਕਲਗ਼ੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੰਡਾ ਚੌਂਕ ਠੱਠੀ ਭਾਈ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ 'ਚ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੇ ਡਾਇਰੈਕਟਰ ਅਜੀਤ ਸਿੰਘ ਦੀ ਟੀਮ ਦੇ ਸਹਿਯੋਗ ਨਾਲ 5 ਔਰਤਾਂ ਸਮੇਤ ਕੁੱਲ 62 ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਕੈਂਪ ਦੀ ਸਫ਼ਲਤਾ ਲਈ ਜਗਵਿੰਦਰ ਕੁਮਾਰ ਪੰਪ ਵਾਲੇ, ਹਰਬੰਸ ਸਿੰਘ, ਜਗਸੀਰ ਸਿੰਘ, ਅਮਰ ਸਿੰਘ ਹਲਵਾਈ, ਸੇਠ ਗੁਰਚਰਨ ਸਿੰਘ, ਜਸਵਿੰਦਰ ਕੁਮਾਰ, ਰੱਗੀ ਕਿੰਗਰਾ, ਜੱਗਾ ਮੋਗੇ ਵਾਲਾ, ਪਵਿੱਤਰਜੀਤ ਸਿੰਘ ਪੰਚ, ਸਲੀਮ ਖਾਨ ਪੰਚ, ਜਗਮੀਤ ਸਿੰਘ, ਸੁਖਦੀਪ ਸਿੰਘ ਗਿਆਨੀ, ਜਸਪ੍ਰੀਤ ਸਿੰਘ ਰਾਜਾ, ਹੈਪੀ, ਜਗਰੂਪ ਸਿੰਘ ਪੰਚ, ਬਲਵਿੰਦਰ ਸਿੰਘ ਪੱਪੂ, ਲਵਪ੍ਰੀਤ ਸਿੰਘ ਕਿੰਗਰਾ, ਸੁਖਦੇਵ ਸਿੰਘ ਸੋਮਾ ਅਤੇ ਮੋਹਣ ਸਿੰਘ ਵਲੋਂ ਸਹਿਯੋਗ ਦਿੱਤਾ | ਇਸ ਮੌਕੇ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਰਹੇ ਤੇ ਖ਼ੂਨਦਾਨੀਆਂ ਦਾ ਹੌਂਸਲਾ ਅਫਜ਼ਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਦੀਪਗੜ੍ਹ ਦੀ ਸੰਗਤ ਨੇ ਲਗਾਇਆ ਦੁੱਧ ਦਾ ਲੰਗਰ
Ad Position 24