ਮੋਗਾ, 31 ਦਸੰਬਰ (ਜਸਪਾਲ ਸਿੰਘ ਬੱਬੀ)-ਰਿਟਾਇਰਡ ਮਿੳਾੂਸੀਪਲ ਵਰਕਰਜ਼ ਯੂਨੀਅਨ ਮੋਗਾ ਦੀ ਮੀਟਿੰਗ ਪ੍ਰਧਾਨ ਹਰਕਿਸ਼ਨ ਬੋਹਤ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਰਜਿੰਦਰ ਨੰਦਾ ਨੇ ਚਲਾਈ | ਉਨ੍ਹਾਂ ਰਿਟਾਇਰਡ ਮੁਲਾਜ਼ਮਾਂ ਨੂੰ ਆਉਣ ਵਾਲੇ ਨਵੇਂ ਸਾਲ 2026 ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਅਰਦਾਸ ਕੀਤੀ ਕਿ ਆਉਣ ਵਾਲਾ ਨਵਾਂ ਸਾਲ ਸਮੂਹ ਮੁਲਾਜ਼ਮਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਖ਼ੁਸ਼ੀਆਂ ਭਰਿਆ ਹੋਵੇ ਤੇ ਮੁਲਾਜ਼ਮਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ | ਮੀਟਿੰਗ 'ਚ ਸਤਪਾਲ ਅਜਾਨ ਨੇ ਭਜਨ ਸੁਣਾਇਆ | ਪ੍ਰਧਾਨ ਹਰਕਿਸ਼ਨ ਬੋਹਤ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਕੈਬਨਿਟ ਵਲੋਂ ਆਪਣੇ ਕਰਮਚਾਰੀਆਂ ਨੂੰ 4 ਪ੍ਰਤੀਸ਼ਤ ਮਹਿੰਗਾਈ ਭੱਤਾ ਜਨਵਰੀ 2026 ਤੋਂ ਦੇਣਾ ਪਾਸ ਕੀਤਾ ਹੈ, ਜਿਸ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 56 ਪ੍ਰਤੀਸ਼ਤ ਤੇ 60 ਪ੍ਰਤੀਸ਼ਤ ਹੋ ਜਾਵੇਗਾ | ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਿਰਫ਼ 42 ਪ੍ਰਤੀਸ਼ਤ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ | ਇਸ ਲਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਪੂਰਾ ਮਹਿੰਗਾਈ ਭੱਤਾ ਦੇਣ ਬਾਰੇ ਪੰਜਾਬ ਸਰਕਾਰ ਵਿਚਾਰ ਕਰੇ | ਇਸ ਮੌਕੇ ਹਰਜਿੰਦਰ ਸਿੰਘ, ਰਣਜੀਤ ਢਿੱਲ, ਸਰਬਜੀਤ ਮਾਨ, ਇੰਦਰਜੀਤ ਗਿੱਲ, ਬੂਟਾ ਸਿੰਘ, ਰਾਜੇਸ਼ ਨੰਦਾ, ਦਰਸ਼ਨ ਸੰਧੂ, ਗੁਰਦੇਵ ਸੰਤੀ, ਰਮੇਸ਼ ਗੁਪਤਾ, ਨਛੱਤਰ ਸਿੰਘ, ਅਮਰ ਸਿੰਘ, ਪ੍ਰਕਾਸ਼ ਚੰਦ, ਦਵਿੰਦਰ ਸਿੰਘ, ਸੁਰਜੀਤ ਸਿੰਘ, ਵੇਦ ਪ੍ਰਕਾਸ਼, ਪ੍ਰੇਮ ਗੁਪਤਾ, ਨਰੇਸ਼ ਕੁਮਾਰ, ਫਤਿਹ ਸਿੰਘ, ਜਸਪਾਲ ਸਿੰਘ, ਜਗਦੀਪ ਗੋਇਲ ਆਦਿ ਸ਼ਾਮਲ ਸਨ |