ਕਿਸ਼ਨਪੁਰਾ ਕਲਾਂ, 1 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੀ ਪੱਤੀ ਮਾਝਾ, ਪੱਤੀ ਰਾਮੂੰਵਾਲਾ ਆਦਿ ਦੀ ਸ਼ਮਸ਼ਾਨਘਾਟ ਦਾ ਕੰਮ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ | ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਨੇ ਦੱਸਿਆ ਕਿ ਐਨ.ਆਰ.ਆਈ. ਵੀਰਾਂ ਦੇ ਵੱਡੇ ਸਹਿਯੋਗ ਨਾਲ ਸ਼ਮਸ਼ਾਨ ਭੂਮੀ ਦਾ ਕੰਮ ਚੱਲ ਰਿਹਾ ਹੈ | ਉੱਥੇ ਹੀ ਮਾਈਆਂ ਬੀਬੀਆਂ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਗਈਆਂ ਹਨ ਤੇ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਹੈਪੀ ਔਲਖ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਕ ਸਾਈਡ ਤੇ ਹੋਰ ਸ਼ੈੱਡ ਹੋਰ ਬਣਾਇਆ ਜਾਵੇਗਾ ਅਤੇ ਫ਼ੁੱਲ ਬੂਟੇ ਲਗਾਏ ਜਾਣਗੇ | ਸੇਵਾ ਮੁਕਤ ਪਟਵਾਰੀ ਲਾਲ ਚੰਦ ਨੇ ਦੱਸਿਆ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਵਲੋਂ ਨਗਰ ਵਿਚ ਵੱਡੀ ਪੱਧਰ ਤੇ ਕਾਰਜ ਕੀਤੇ ਗਏ ਹਨ ਤੇ ਕਰ ਰਿਹਾ ਹੈ, ਇਸ ਨੌਜਵਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪ੍ਰੀਤਮ ਸਿੰਘ,ਹੰਸ ਕੁਮਾਰ ਪੱਬੀ, ਜੱਗੀ ਸਟੂਡੀਓ, ਗੁਰਿੰਦਰ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ |