ਕਿਸ਼ਨਪੁਰਾ ਕਲਾਂ, 2 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਸੱਦੇ 'ਤੇ ਪੂਰੇ ਪੰਜਾਬ ਦੇ ਵਿਚ ਬਿਜਲੀ ਐਕਟ 2025 ਰੱਦ ਕਰਵਾਉਣ ਸੰਬੰਧੀ ਜੋ ਚਿੱਪ ਵਾਲੇ ਮੀਟਰ ਪਿੰਡਾਂ ਵਿਚ ਲਹਾਏ ਜਾ ਰਹੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਹਾਂਡਾ ਨੇ ਕਿਹਾ ਕਿ ਬਿੱਲ ਦੇ ਵਿਰੋਧ ਵਿਚ ਫ਼ਤਿਹਪੁਰ ਕੰਨੀਆਂ, ਕਿਸ਼ਨਪੁਰਾ ਖ਼ੁਰਦ, ਦਾਨੂੰਵਾਲਾ, ਤਲਵੰਡੀ ਮੱਲ੍ਹੀਆਂ, ਗੱਟੀ ਜੱਟਾਂ ਆਦਿ ਪਿੰਡਾਂ ਵਿਚੋਂ ਮੀਟਰ ਪੁੱਟੇ ਗਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰੇ ਕਿ ਇਹ ਬਿਜਲੀ ਐਕਟ ਪੰਜਾਬ ਵਿਚ ਲਾਗੂ ਨਹੀਂ ਕਰਦੇ | ਜੇ ਪੰਜਾਬ ਜਾਂ ਕੇਂਦਰ ਦੀ ਸਰਕਾਰ ਇਸ ਗੱਲ 'ਤੇ ਨਾ ਆਈ ਤਾਂ ਇਹ ਸੰਘਰਸ਼ ਲੰਬੇ ਸਮੇਂ ਲਈ ਵਿੱਢੇ ਜਾਣਗੇ | ਪਿੰਡ ਕਿਸ਼ਨਪੁਰਾ ਕਲਾਂ, ਇੰਦਰਗੜ੍ਹ, ਕੋਟ ਮੁਹੰਮਦ ਖਾਂ, ਰੌਸਨਵਾਲਾ, ਗੱਟੀ ਜੱਟਾਂ, ਤਲਵੰਡੀ ਮੱਲ੍ਹੀਆਂ, ਦਾਨੂੰਵਾਲਾ ਆਦਿ ਪਿੰਡਾਂ ਦੇ ਚਿੱਪ ਵਾਲੇ ਮੀਟਰ ਐਸ.ਡੀ.ਓ. ਦਫ਼ਤਰ ਭਿੰਡਰ ਕਲਾਂ ਵਿਚ ਐਸ.ਡੀ.ਓ. ਨੂੰ ਜਮਾਂ ਕਰਵਾਏ ਗਏ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਹਾਂਡਾ, ਰਾਜਵਿੰਦਰ ਸਿੰਘ, ਗੁਰਮੇਲ ਸਿੰਘ ਲੋਹਗੜ੍ਹ, ਗੁਰਚਰਨ ਸਿੰਘ ਭਿੰਡਰ, ਦਰਸ਼ਨ ਸਿੰਘ ਦਾਇਆ, ਮਹਿੰਦਰ ਸਿੰਘ ਦਾਇਆ ਕਲਾਂ, ਦਲੀਪ ਸਿੰਘ ਮਾਨ ਕਿਸ਼ਨਪੁਰਾ, ਅਮਰੀਕ ਸਿੰਘ, ਦਰਸ਼ਨ ਸਿੰਘ, ਸੁਖਮੰਦਰ ਸਿੰਘ, ਗੁਲਵੰਤ ਸਿੰਘ ਆਦਿ ਹਾਜ਼ਰ ਸਨ |