01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੰਜਾਬ ਗੌਰਮਿੰਟ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-01-2026
ਬਾਘਾ ਪੁਰਾਣਾ, 3 ਜਨਵਰੀ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਜਿੰਮੀਦਾਰਾ ਫੂਡ ਹਾਲ 'ਚ ਲੈਕਚਰਾਰ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਬ ਡਵੀਜ਼ਨ ਸਕੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿਚ ਸਦੀਵੀ ਵਿਛੋੜਾ ਦੇ ਗਏ ਮਲਕੀਤ ਸਿੰਘ ਲੰਡੇ, ਜਸਕਰਨ ਭੁੱਲਰ ਅਤੇ ਕਮਲਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਗੁਰਦੇਵ ਸਿੰਘ ਦਰਦੀ ਨੇ ਇਕ ਸਮਾਜਿਕ ਗੀਤ ਪੇਸ਼ ਕੀਤਾ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲੈਕਚਰਾਰ ਸੁਖਮੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਾਲ 2025 ਵਿਚ ਪੈਨਸ਼ਨਰਾਂ ਨੂੰ ਡੀ.ਏ. ਦੀ ਕੋਈ ਵੀ ਕਿਸ਼ਤ ਨਾ ਦੇਣ ਦਾ ਖਮਿਆਜ਼ਾ ਆਪ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਵਰਕਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦਕ ਏਕਤਾ ਅਤੇ ਸੰਘਰਸ਼ ਦੀ ਮਹੱਤਤਾ ਨੂੰ ਅਣਸਰਦੀ ਲੋੜ ਦੱਸਿਆ | ਅਮਰਜੀਤ ਮਾਣੂੰਕੇ ਤੇ ਸੁਰਿੰਦਰ ਰਾਮ ਕੁੱਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੀ ਜਾਨ ਗਵਾ ਚੁੱਕੇ ਅਧਿਆਪਕ ਜੋੜੇ ਦੇ ਮਸੂਮ ਬੱਚਿਆਂ ਨੂੰ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਮਾ. ਨਾਹਰ ਸਿੰਘ, ਮਲਕੀਤ ਸਿੰਘ ਕੋਟਲਾ, ਪ੍ਰੀਤਮ ਸਿੰਘ ਪ੍ਰੀਤ, ਪਰਮਿੰਦਰ ਸਿੰਘ, ਮਲਕੀਤ ਸਿੰਘ ਬਰਾੜ, ਨਸੀਬ ਕੌਰ ਮਾੜੀ ਮੁਸਤਫਾ ਆਗੂਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਵਾਪਸ ਲੈਣ ਦੀ ਮੰਗ ਕੀਤੀ | ਜਥੇਬੰਦੀ ਵਲੋਂ 2026 ਦੇ ਕਲੰਡਰ ਦੀ ਵੰਡ ਵੀ ਕੀਤੀ ਗਈ | ਮੀਟਿੰਗ ਵਿਚ ਰਘਬੀਰ ਸਿੰਘ ਲੰਗੇਆਣਾ, ਜਸਵਿੰਦਰ ਕੌਰ, ਸੁਦਾਗਰ ਸਿੰਘ, ਪੰਜਾਬ ਸਿੰਘ, ਗੁਰਦਰਸ਼ਨ ਸਿੰਘ ਡੇਮਰੂ, ਹਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਸੰਘਾ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਖੁਰਾਣਾ, ਬਲਵਿੰਦਰ ਸਿੰਘ ਸੇਖਾ, ਮਨਜੀਤ ਸਿੰਘ, ਪਰਮਜੀਤ ਸਿੰਘ ਰੱਖਰਾ, ਜਗਰਾਜ ਸ਼ਰਮਾ, ਰੁਲਦੂ ਰਾਮ ਪੰਡਿਤ, ਅਜਮੇਰ ਸਿੰਘ ਬਾਘਾ ਪੁਰਾਣਾ, ਸੁਰਿੰਦਰ ਸਿੰਘ ਖੁਰਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਵਲੋਂ ਸਾਲ 2026 ਦਾ ਕੈਲੰਡਰ ਰਿਲੀਜ਼ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਨਗਰ ਨਿਗਮ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ <br/>
Ad Position 24