ਮੋਗਾ, 3 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਹੋਈ, ਜਿਸ 'ਚ ਸਮੁੱਚੇ ਐਸੋਸੀਏਸ਼ਨ ਮੈਂਬਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਨਵੇਂ ਸਾਲ 2026 ਐਸੋਸੀਏਸ਼ਨ ਦਾ ਕੈਲੰਡਰ ਗੁਰਦੇਵ ਸਿੰਘ, ਮੁਲਖਰਾਜ ਸੀਨੀਅਰ ਰਿਟਾਇਰਡ ਕਾਨੂੰਗੋ ਤੋਂ ਰਿਲੀਜ਼ ਕਰਵਾਇਆ ਗਿਆ | ਐਸੋਸੀਏਸ਼ਨ ਵਲੋਂ ਆਪਣੇ ਮੈਂਬਰਾਂ ਦੇ ਜਾਣਕਾਰੀ ਭਰਪੂਰ ਆਈ ਕਾਰਡ ਜਿਸ ਵਿਚ ਦਰਜ ਪੀ.ਪੀ.ਓ. ਨੰਬਰ, ਆਧਾਰ ਕਾਰਡ, ਬੈਂਕ ਅਕਾਊਾਟ, ਪੈਨ ਨੰਬਰ, ਜਨਮ ਮਿਤੀ, ਰਿਟਾਇਰ ਹੋਣ ਦੀ ਮਿਤੀ, ਬਲੱਡ ਗਰੁੱਪ, ਸਟੇਟਸ ਤੇ ਮੋਬਾਈਲ ਨੰਬਰ ਦਰਜ ਕਰਵਾ ਕੇ ਸਮੁੱਚੇ ਮੈਂਬਰਾਂ ਨੂੰ ਦਿੱਤੇ ਹਨ, ਜਿਸ ਤੋਂ ਮੈਂਬਰ ਲੋੜ ਪੈਣ 'ਤੇ ਮੰਗੀ ਗਈ ਜਾਣਕਾਰੀ ਜਾਂ ਫਾਈਲ ਵਗ਼ੈਰਾ ਭਰਨ 'ਤੇ ਆਧਾਰ ਕਾਰਡ, ਪੈਨ ਨੰਬਰ, ਬੈਂਕ ਪਾਸ ਬੁੱਕ ਲੱਭਣ ਦੀ ਬਜਾਏ ਆਈ ਕਾਰਡ ਤੋਂ ਹੀ ਸਾਰੀ ਜਾਣਕਾਰੀ ਲੈ ਸਕਦੇ ਹਨ | ਇਲੈਕਸ਼ਨ ਜਿੱਤਣ ਦੇ ਬਾਅਦ ਸਰਕਾਰ ਵਲੋਂ ਵੱਖੋ-ਵੱਖਰੇ ਨਿਰਣੇ ਲੈਣ 'ਚ ਕਾਹਲੀ ਕੀਤੀ ਗਈ ਹੈ | ਫ਼ੈਸਲਿਆਂ ਨੂੰ ਗਰਾਊਾਡ ਲੈਵਲ 'ਤੇ ਲਾਗੂ ਨਹੀਂ ਕਰਵਾਇਆ ਜਾ ਸਕਿਆ, ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ, ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖ਼ੱਜਲ-ਖ਼ੁਆਰੀ, ਥਾਣੇ ਕਚਹਿਰੀਆਂ, ਬਿਜਲੀ ਬੋਰਡ ਦੇ ਦਫ਼ਤਰਾਂ, ਪਟਵਾਰਖ਼ਾਨਿਆਂ ਤੇ ਸਬ-ਰਜਿਸਟਰਾਰ ਦਫ਼ਤਰਾਂ, ਅਸਲਾ ਬਰਾਂਚ ਤੇ ਆਰ.ਟੀ.ਓ. ਦਫ਼ਤਰਾਂ ਵਿਚ ਬਿਨਾਂ ਰਿਸ਼ਵਤ ਦਿੱਤੇ ਕੰਮ ਨਹੀਂ ਹੁੰਦਾ | ਅੱਜ ਦੀ ਮੀਟਿੰਗ ਵਿਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਕੇਵਲ ਸਿੰਘ ਪ੍ਰੈੱਸ ਸਕੱਤਰ, ਰਤਨ ਸਿੰਘ ਗਿੱਲ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਹਾਇਕ ਖ਼ਜ਼ਾਨਚੀ, ਗੁਰਮੀਤ ਸਿੰਘ ਸੰਘਾ, ਗੁਰਚਰਨ ਸਿੰਘ ਢਿਪਾਲੀ, ਬਲਵੰਤ ਸਿੰਘ ਭਲੂਰ, ਕਮਲੇਸ਼ ਕੁਮਾਰ ਸਾਰੇ ਮੀਤ ਪ੍ਰਧਾਨ, ਮੱਖਣਜੀਤ ਕਾਨੂੰਨੀ ਸਕੱਤਰ, ਮੰਗਲ ਮੀਤ ਪ੍ਰਚਾਰ ਸਕੱਤਰ, ਸੰਤੋਖ ਸਿੰਘ ਦਫ਼ਤਰ ਸਕੱਤਰ, ਚੰਦ ਸਿੰਘ ਸੰਗਠਨ ਸਕੱਤਰ, ਨਾਇਬ ਸਿੰਘ ਦੌਲਤਪੁਰਾ, ਜਸਵੰਤ ਸਿੰਘ, ਪਦਾਰਥ ਸਿੰਘ, ਲਾਲ ਚੰਦ, ਸੁਖਦੇਵ ਸਿੰਘ ਖੋਸਾ, ਰਸ਼ਪਾਲ ਸਿੰਘ, ਪ੍ਰਸੋਤਮ ਸਿੰਘ, ਜਸਵੰਤ ਸਿੰਘ ਸੂਬੇਦਾਰ, ਸੁਖਮੰਦਰ ਸਿੰਘ ਬਰਾੜ, ਗੁਰਚਰਨ ਸਿੰਘ ਛਾਬੜਾ, ਮੇਹਰ ਸਿੰਘ, ਮੋਹਣ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਸਮਾਲਸਰ, ਚਮਕੌਰ ਸਿੰਘ, ਗੁਰਨਾਮ ਸਿੰਘ ਸਾਰੇ ਕਾਨੂੰਗੋ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਸ਼ਾਮਿਲ ਹੋਏ | ਇਹ ਜਾਣਕਾਰੀ ਕੇਵਲ ਸਿੰਘ ਪ੍ਰੈੱਸ ਸਕੱਤਰ ਨੇ ਦਿੱਤੀ |