19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਧੀਆਂ ਬੋਝ ਨਹੀਂ, ਸਿਰ ਦਾ ਤਾਜ ਹੁੰਦੀਆਂ ਨੇ-ਐਡਵੋਕੇਟ ਅਮਿਤ ਅਗਰਵਾਲ <br/>

Ad Position 21
No active advertisement
ਅਜੀਤ ਡੈਸਕ 06-01-2026
ਬਾਘਾ ਪੁਰਾਣਾ, 5 ਜਨਵਰੀ (ਟਿੰਕੂ ਕਾਠਪਾਲ)- ਐਡਵੋਕੇਟ ਅਮਿਤ ਅਗਰਵਾਲ ਨੇ ਕਿਹਾ ਕਿ ਧੀਆਂ ਕਦੇ ਵੀ ਪਰਿਵਾਰ ਜਾਂ ਸਮਾਜ ਲਈ ਬੋਝ ਨਹੀਂ ਹੁੰਦੀਆਂ, ਸਗੋਂ ਉਹ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਧੀ ਦਾ ਜਨਮ ਖ਼ੁਸ਼ੀ ਅਤੇ ਮਾਣ ਦਾ ਵਿਸ਼ਾ ਹੈ ਅਤੇ ਸਮਾਜ ਨੂੰ ਇਹ ਸੋਚ ਪੂਰੀ ਤਰ੍ਹਾਂ ਅਪਣਾਉਣੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਜਿਵੇਂ ਮੁੰਡਿਆਂ ਦੇ ਜਨਮ 'ਤੇ ਲੋਹੜੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਧੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ, ਤਾਂ ਜੋ ਸਮਾਜ 'ਚ ਬਰਾਬਰੀ ਦਾ ਸਪੱਸ਼ਟ ਸੰਦੇਸ਼ ਜਾਵੇ ਅਤੇ ਧੀ-ਪੁੱਤਰ ਵਿੱਚ ਕਿਸੇ ਕਿਸਮ ਦਾ ਭੇਦਭਾਵ ਨਾ ਰਹੇ | ਐਡਵੋਕੇਟ ਅਗਰਵਾਲ ਨੇ ਕਿਹਾ ਕਿ ਭਾਵੇਂ ਸਮਾਜ ਨੇ ਕਾਫੀ ਤਰੱਕੀ ਕੀਤੀ ਹੈ, ਪਰ ਅੱਜ ਵੀ ਕੁਝ ਪੁਰਾਣੀਆਂ ਸੋਚਾਂ ਅਤੇ ਕੁਰੀਤੀਆਂ ਮੌਜੂਦ ਹਨ, ਜਿਨ੍ਹਾਂ ਕਾਰਨ ਧੀਆਂ ਨੂੰ ਉਹ ਸਨਮਾਨ ਨਹੀਂ ਮਿਲਦਾ, ਜਿਸ ਦੀ ਉਹ ਹੱਕਦਾਰ ਹਨ | ਉਨ੍ਹਾਂ ਦੱਸਿਆ ਕਿ ਧੀ ਭਰੂਣ ਹੱਤਿਆ, ਲਿੰਗ ਅਸਮਾਨਤਾ ਅਤੇ ਸਮਾਜਿਕ ਭੇਦਭਾਵ ਵਰਗੀਆਂ ਸਮੱਸਿਆਵਾਂ ਅਜੇ ਵੀ ਚਿੰਤਾ ਦਾ ਵਿਸ਼ਾ ਹਨ | ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਸਿਰਫ਼ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ, ਸਗੋਂ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ | ਐਡਵੋਕੇਟ ਅਗਰਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਪੜ੍ਹਾਈ, ਸਿਹਤ ਅਤੇ ਕਰੀਅਰ ਦੇ ਮਾਮਲੇ ਵਿਚ ਮੁੰਡਿਆਂ ਦੇ ਬਰਾਬਰ ਮੌਕੇ ਦੇਣ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਚਾਰ ਸਾਲ ਬੀਤਣ 'ਤੇ ਵੀ ਅਧਿਆਪਕ ਦੇ ਮੰਗਾਂ ਮਸਲੇ ਜਿਉਂ ਦੇ ਤਿਉਂ-ਡੀ. ਟੀ. ਐਫ. <br/> ਅਗਲੀ ਖ਼ਬਰ ਸਹਿਕਾਰੀ ਸਭਾਵਾਂ 'ਚ ਖਾਦ ਨਾ ਆਉਣ ਕਾਰਨ ਯੂਰੀਆ ਦੀ ਵੱਡੀ ਬਲੈਕ ਦਾ ਧੰਦਾ ਜ਼ੋਰਾਂ 'ਤੇ- ਪ੍ਰਧਾਨ ਹਰਦੀਸ਼ ਸਿੱਧੂ <br/...
Ad Position 24