ਬਾਘਾ ਪੁਰਾਣਾ, 5 ਜਨਵਰੀ (ਟਿੰਕੂ ਕਾਠਪਾਲ)-ਸ਼ਹੀਦੀ ਦਿਹਾੜੇ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਿੰਨੀ ਬੱਸ ਯੂਨੀਅਨ ਬਾਘਾ ਪੁਰਾਣਾ ਵਲੋਂ ਸਥਾਨਕ ਬੱਸ ਸਟੈਂਡ ਵਿਖੇ ਗੁਰੂ ਘਰ ਦੀ ਰਿਵਾਇਤ ਅਨੁਸਾਰ ਲੰਗਰ ਦੀ ਵਿਸ਼ਾਲ ਸੇਵਾ ਲਗਾਈ ਗਈ | ਇਸ ਲੰਗਰ ਦੌਰਾਨ ਆਉਣ-ਜਾਣ ਵਾਲੀਆਂ ਸੰਗਤਾਂ, ਯਾਤਰੀਆਂ ਅਤੇ ਬੱਸ ਚਾਲਕਾਂ ਨੂੰ ਲੰਗਰ ਵਰਤਾਇਆ ਗਿਆ | ਇਸ ਮੌਕੇ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਨਛੱਤਰ ਸਿੰਘ ਸੰਘਾ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਸਦਾ ਪੇ੍ਰਰਨਾ ਦਾ ਸਰੋਤ ਰਹੀ ਹੈ | ਉਨ੍ਹਾਂ ਆਖਿਆ ਕਿ ਸ਼ਹੀਦੀ ਦਿਹਾੜਿਆਂ 'ਤੇ ਲੰਗਰ ਲਗਾ ਕੇ ਸੇਵਾ ਕਰਨਾ ਸਾਡੇ ਲਈ ਵੱਡਾ ਸੁਭਾਗ ਹੈ, ਕਿਉਂਕਿ ਲੰਗਰ ਸਾਂਝ, ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ |ਲੰਗਰ ਦੀ ਸੇਵਾ 'ਚ ਵਾਈਸ ਪ੍ਰਧਾਨ ਇਕਬਾਲ ਸਿੰਘ ਧਾਲੀਵਾਲ, ਕੁਲਦੀਪ ਸਿੰਘ ਕੀਪਾ, ਦਿਲਬਾਗ ਸਿੰਘ ਬਾਗਾ, ਗੁਰਸੇਵਕ ਸਿੰਘ ਮੱਲਕੇ, ਕਰਮਜੀਤ ਸਿੰਘ ਨੱਥੂ ਵਾਲਾ, ਜਗਮੋਹਨ ਸਿੰਘ ਚੀਦਾ, ਗੁਰਸੇਵਕ ਸਿੰਘ ਮੱਲਕੇ, ਬਲਵਿੰਦਰ ਸਿੰਘ ਪਾਲੀ ਮਾੜੀ, ਸਵਰਨ ਸਿੰਘ ਬਾਘਾ ਪੁਰਾਣਾ, ਪਵਿੱਤਰ ਸਿੰਘ ਸੁਖਾਨੰਦ ਜਸਵੰਤ ਸਿੰਘ ਸਿਵੀਆ, ਚੰਦ ਨੱਥੂਵਾਲਾ, ਗੱਗੂ ਪੂਨੀਆ ਸਮੇਤ ਹੋਰ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਸੰਗਤਾਂ ਵਲੋਂ ਮਿੰਨੀ ਬੱਸ ਯੂਨੀਅਨ ਦੇ ਇਸ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |