ਸਮਾਧ ਭਾਈ, 5 ਜਨਵਰੀ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਵਲੋਂ ਸਵਾਮੀ ਸੁਤੀਕਰਨ ਮੁਨੀ ਦਾ ਸਕੂਲ 'ਚ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਕਮੇਟੀ ਨਾਲ ਸਕੂਲ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਕੂਲ ਦੀ ਕਮੇਟੀ ਵਲੋਂ ਹਰ ਸਾਲ ਦਿੱਤੀ ਜਾਂਦੀ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਅਤੇ ਮੁਫ਼ਤ ਟਰਾਂਸਪੋਰਟ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਸਮੇਂ ਵਿਚ ਸਕੂਲ ਨੂੰ ਹਰ ਪੱਖੋਂ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਮੁਨੀ ਦਾ ਸਕੂਲ ਅਤੇ ਕਮੇਟੀ ਤਰਫ਼ੋਂ ਧੰਨਵਾਦ ਕੀਤਾ | ਇਸ ਸਮੇਂ ਐਜੂਕੇਸ਼ਨ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ, ਖ਼ਜ਼ਾਨਚੀ ਗੁਰਤੇਜ ਸਿੰਘ ਭਾਈ, ਮੀਤ ਪ੍ਰਧਾਨ ਚਰਨ ਸਿੰਘ ਠੇਕੇਦਾਰ, ਬੂਟਾ ਸਿੰਘ, ਟਰੱਸਟ ਪ੍ਰਧਾਨ ਗੁਰਦੁਆਰਾ ਮਾਲ ਸਾਹਿਬ ਸਾਧੂ ਸਿੰਘ, ਗੁਰਦੇਵ ਭਾਈ, ਵੀਰ ਭਾਈ, ਭਾਈ ਛਿੰਦਰ ਸਿੰਘ ਖੋਖਰ, ਸੈਕਟਰੀ ਜਸਵਿੰਦਰ ਭਾਈ ਆਦਿ ਵਲੋਂ ਸਵਾਮੀ ਦਾ ਸਕੂਲ ਪਹੁੰਚਣ 'ਤੇ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ |