24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਹੀਂ ਚੁੱਕਿਆ ਕੂੜੇ ਦਾ ਡੰਪ

Ad Position 21
No active advertisement
ਅਜੀਤ ਡੈਸਕ 07-01-2026
ਬੁਢਲਾਡਾ, 6 ਜਨਵਰੀ (ਸੁਨੀਲ ਮਨਚੰਦਾ)- ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਵਾਰਡ ਨੰਬਰ 16 ਤੇ 18 ਵਿਚਕਾਰ ਬਣੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਗਰ ਕੌਂਸਲ ਅਧਿਕਾਰੀਆਂ ਵਲੋਂ ਡੰਪ ਨੂੰ ਤਬਦੀਲ ਨਾ ਕਰਨ ਦੇ ਵਿਰੋਧ 'ਚ ਵਾਰਡ ਵਾਸੀਆਂ ਵਲੋਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ | ਵਾਰਡ ਵਾਸੀ ਕਰਨੈਲ ਸਿੰਘ, ਮਹਿੰਦਰ ਸਿੰਘ, ਅਜੈਬ ਸਿੰਘ, ਦਰਸ਼ਨਾਂ ਦੇਵੀ, ਰਾਣੀ ਕੌਰ ਆਦਿ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਵਾਰਡਾਂ ਦੇ ਵਿਚਕਾਰ ਪਈ ਸਰਕਾਰੀ ਜ਼ਮੀਨ 'ਤੇ ਨਗਰ ਕੌਂਸਲ ਅਧਿਕਾਰੀਆਂ ਵਲੋਂ ਇਸ ਨੂੰ ਕੂੜੇ ਦੇ ਡੰਪ 'ਚ ਤਬਦੀਲ ਕਰ ਦਿੱਤਾ ਸੀ, ਜਿਸ ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ | ਉਨ੍ਹਾਂ ਦੱਸਿਆ ਕਿ ਵਾਰਡ ਵਾਸੀਆਂ ਵਲੋਂ ਐਸ.ਡੀ.ਐਮ ਬੁਢਲਾਡਾ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਅਮਲ 'ਚ ਲਿਆਉਂਦਿਆਂ ਤੁਰੰਤ ਡੰਪ ਨੂੰ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਡੰਗ ਟਪਾਊ ਨੀਤੀ ਤਹਿਤ ਇਹ ਡੰਪ ਉੱਥੇ ਹੀ ਸਥਾਪਿਤ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਦੀ ਹਾਜ਼ਰੀ 'ਚ ਡੰਪ ਨੂੰ ਤਬਦੀਲ ਕਰਨ ਲਈ ਮਤਾ ਵੀ ਲਿਆਂਦਾ ਗਿਆ ਸੀ | ਜਿਸ 'ਤੇ ਹਾਊਸ 'ਚ ਸਹਿਮਤੀ ਦਿੰਦਿਆਂ ਇਸ ਨੂੰ ਜਲਦ ਤੋਂ ਜਲਦ ਤਬਦੀਲ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਕੌਂਸਲ ਅਧਿਕਾਰੀ ਆਪਣੀਆਂ ਮਨਮਰਜ਼ੀਆਂ ਦੇ ਤਹਿਤ ਡੰਪ ਚੁੱਕਣ 'ਚ ਆਨਾ ਕਾਨੀ ਕਰ ਰਹੇ ਹਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡੰਪ ਨੂੰ ਤਬਦੀਲ ਨਾ ਕੀਤਾ ਗਿਆ ਤਾਂ 26 ਜਨਵਰੀ ਨੂੰ ਸ਼ਹਿਰ ਦੀ ਆਈ.ਟੀ.ਆਈ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ, ਮਹਿੰਦਰ ਸਿੰਘ, ਜਗੀਰ ਸਿੰਘ, ਰਾਮ ਸਿੰਘ, ਜਗੀਰ ਕੌਰ, ਮਹਿੰਦਰ ਕੌਰ, ਰਾਣੀ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੀਂ ਵਾਰਡਬੰਦੀ ਰੱਦ ਕਰਨ ਲਈ ਐਸ. ਡੀ. ਐਮ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ 14 ਨੂੰ ਮਾਘੀ ਕਾਨਫ਼ਰੰਸ 'ਚ ਹੰੁਮ-ਹੁਮਾ ਕੇ ਪਹੁੰਚੋ: ਅਕਾਲੀ ਆਗੂ
Ad Position 24