ਸਮਾਲਸਰ, 24 ਜਨਵਰੀ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਵਿਚ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਸੇਵਾਵਾਂ ਦੇ ਰਹੀ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਗਠਿਤ ਗੁਰੂ ਤੇਗ ਬਹਾਦਰ ਸਕੂਲ ਵੈੱਲਫੇਅਰ ਸੁਸਾਇਟੀ ਰੋਡੇ ਦੀ ਮੀਟਿੰਗ ਡਾ. ਹਰੀ ਸਿੰਘ ਬਰਾੜ ਰਾਜੇਆਣਾ ਦੀ ਪ੍ਰਧਾਨਗੀ ਹੇਠ ਹੋਈ | ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਨੇ ਸਭ ਨੂੰ ਜੀ ਆਇਆਂ ਆਖਿਆ | ਸਕੱਤਰ ਇੰਜੀਨੀਅਰ ਅਮਰਜੀਤ ਸਿੰਘ ਸ਼ਰਮਾ ਰੋਡੇ ਨੇ ਸੁਸਾਇਟੀ ਦੇ ਹੁਣ ਤੱਕ ਦਾ ਹਿਸਾਬ ਸਮੂਹ ਮੈਂਬਰਾਂ ਨਾਲ ਸਾਂਝਾ ਕੀਤਾ | ਸਕੂਲ ਦੇ ਤੀਜੇ ਸਾਲਾਨਾ ਸਮਾਗਮ ਬਾਰੇ ਅਤੇ ਤਿਆਰ ਕੀਤੀ ਜਾ ਰਹੀ ਬਿਲਡਿੰਗ ਬਾਰੇ ਵਿਚਾਰ ਚਰਚਾ ਕੀਤੀ | ਇਸ ਮੌਕੇ ਪ੍ਰਧਾਨ ਹਰੀ ਸਿੰਘ ਵਲੋਂ ਸੁਸਾਇਟੀ ਨੂੰ ਗੁਪਤ ਦਾਨੀ ਵਲੋਂ ਸਕੂਲ ਲਈ ਦਾਨ ਕੀਤੀ ਰਕਮ ਛੇ ਲੱਖ ਬਵੰਜਾ ਹਜ਼ਾਰ ਰੁਪਏ ਸੁਸਾਇਟੀ ਦੇ ਸਕੱਤਰ ਅਮਰਜੀਤ ਸਿੰਘ ਸ਼ਰਮਾ ਅਤੇ ਮੈਂਬਰਾਂ ਦੇ ਸਪੁਰਦ ਕੀਤੀ | ਇਸ ਮੀਟਿੰਗ ਵਿਚ ਵਿਦੇਸ਼ਾਂ ਤੋਂ ਆਏ ਸੁਰਿੰਦਰ ਸਿੰਘ ਬਰਾੜ ਆਲਮਵਾਲਾ, ਸਾਬਕਾ ਸਰਪੰਚ ਰਾਜ ਸਿੰਘ ਆਲਮਵਾਲਾ, ਸਤਨਾਮ ਸਿੰਘ ਬਰਾੜ ਰਾਜੇਆਣਾ, ਗੁਰਦਰਸ਼ਨ ਸਿੰਘ ਬਰਾੜ ਰੋਡੇ, ਗੁਰਚਰਨ ਸਿੰਘ ਬਰਾੜ ਉਰਫ ਚਰਨੀ ਰੋਡੇ, ਕੈਨੇਡੀਅਨ ਬਲਵਿੰਦਰ ਸਿੰਘ ਬਰਾੜ ਰੋਡੇ, ਗੁਰਮੇਲ ਸਿੰਘ ਸਰਾਂ ਵੈਰੋਕੇ, ਸਾਬਕਾ ਮਾਸਟਰ ਸੁਰਿੰਦਰ ਸਿੰਘ ਸਮਾਲਸਰ, ਰਿਟਾਇਰਡ ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜੇਆਣਾ, ਨਵਜੋਤ ਸਿੰਘ ਦਿਉਲ ਅਤੇ ਡਾ. ਅਮਿਤ ਮਨੋਚਾ ਡਾਇਰੈਕਟਰ ਪੀ. ਆਈ. ਟੀ. ਜੀ.ਟੀ.ਬੀ. ਗੜ੍ਹ ਨੇ ਭਾਗ ਲਿਆ ਅਤੇ ਉਸਾਰੀ ਜਾ ਰਹੀ ਬਿਲਡਿੰਗ ਦਾ ਨਿਰੀਖਣ ਕੀਤਾ | ਮੀਟਿੰਗ ਵਿਚ ਸ਼ਾਮਿਲ ਸਮੂਹ ਮੈਂਬਰਾਂ, ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਅਤੇ ਸਮੂਹ ਸਟਾਫ ਨੇ ਦਾਨੀ ਸੱਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ |