16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਨਾਜ ਮੰਡੀ ਚੀਕਾ ਵਿਖੇ ਗਣਤੰਤਰ ਦਿਵਸ ਦੀ ਅੰਤਿਮ ਰਿਹਰਸਲ <br/>

Ad Position 21
repet_subhas-goyals [Copy P29]
ਫਾਈਨਲ ਰਿਹਰਸਲ ਦੇ ਵੱਖ-ਵੱਖ ਦਿ੍ਸ਼ ਅਤੇ ਐਸ. ਡੀ. ਐਮ. ਗੂਹਲਾ ਜਾਣਕਾਰੀ ਦਿੰਦੇ ਹੋਏ | ਤਸਵੀਰਾਂ : ਓ.ਪੀ. ਸੈਣੀ <br/> 25-01-2026
ਗੂਹਲਾ ਚੀਕਾ, 24 ਜਨਵਰੀ (ਓ. ਪੀ. ਸੈਣੀ)-ਸਬ-ਡਵੀਜਨਲ ਗਣਤੰਤਰ ਦਿਵਸ ਸਮਾਰੋਹ ਦੀ ਅੰਤਿਮ ਰਿਹਰਸਲ ਅਨਾਜ ਮੰਡੀ ਵਿਖੇ ਹੋਈ | ਐਸ. ਡੀ. ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਾਸ਼ਟਰੀ ਝੰਡਾ ਲਹਿਰਾਇਆ | ਨਾਇਬ ਤਹਿਸੀਲਦਾਰ ਸੁਰੇਸ਼ ਕੁਮਾਰ ਅਤੇ ਡੀ. ਐਸ. ਪੀ. ਕੁਲਦੀਪ ਬੈਨੀਵਾਲ ਵੀ ਸ਼ਾਮਿਲ ਹੋਏ | ਸਾਰੇ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਐਸ. ਡੀ. ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਸੰਬੰਧਿਤ ਵਿਭਾਗਾਂ ਨੂੰ ਜ਼ਰੂਰੀ ਮਾਰਗਦਰਸਨ ਪ੍ਰਦਾਨ ਕੀਤਾ, ਉਨ੍ਹਾਂ ਨੂੰ ਸੱਭਿਆਚਾਰਕ ਸਮਾਗਮਾਂ ਦੌਰਾਨ ਵਧੇਰੇ ਅਭਿਆਸ ਕਰਨ ਤੇ ਆਪਸੀ ਤਾਲਮੇਲ ਰਾਹੀਂ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਅਪੀਲ ਕੀਤੀ | ਪ੍ਰਦਰਸ਼ਨਾਂ ਦੌਰਾਨ ਸਮਾਂ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ | ਪ੍ਰੋਗਰਾਮ ਦੀ ਸ਼ੁਰੂਆਤ 'ਚ ਐਸ. ਡੀ. ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਲਾਮੀ ਦੇ ਨਾਲ ਪਰੇਡ ਦਾ ਨਿਰੀਖਣ ਕੀਤਾ | ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੁਆਰਾ ਡੰਬਲ, ਲੀਜਨ ਤੇ ਪੀ. ਟੀ. ਸੋਅ ਕੀਤੇ ਗਏ | ਇਸ ਤੋਂ ਬਾਅਦ ਏ. ਵੀ. ਵਿਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਯੋਗਾ ਪੇਸ਼ ਕੀਤਾ | ਇਸ ਤੋਂ ਬਾਅਦ ਆਜ਼ਾਦੀ ਦਿਵਸ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ 'ਚ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਗਿੱਧਾ ਪੇਸ਼ ਕੀਤਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੀਕਾ ਆਦਿ ਦੀਆਂ ਵਿਦਿਆਰਥਣਾਂ ਵਲੋਂ ਹਰਿਆਣਵੀ ਨਾਚ ਪੇਸ਼ ਕੀਤਾ | ਫਾਈਨਲ ਰਿਹਰਸਲ 'ਚ ਹਰਿਆਣਾ ਪੁਲਿਸ ਤੇ ਐਨ. ਸੀ. ਸੀ. ਟੁਕੜੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ | ਵਿਦਿਆਰਥਣਾਂ ਵਲੋਂ ਰਾਸ਼ਟਰੀ ਗੀਤ ਗਾਇਨ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ | ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਜਗਜੀਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸਤਵੀਰ ਰਵੀਸ, ਪਿ੍ੰਸੀਪਲ ਸੰਜੇ, ਸਹਾਇਕ ਰਾਹੁਲ ਸ਼ਰਮਾ, ਐੱਸ. ਐੱਚ. ਓ. ਚੀਕਾ ਅਮਨ ਕੁਮਾਰ ਸਮੇਤ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਦੇ ਵਿਕਾਸ ਕਾਰਜਾਂ ਸੰਬੰਧੀ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ <br/> ਅਗਲੀ ਖ਼ਬਰ ਭਾਜਪਾ ਸਰਕਾਰ ਨੇ ਬੁਢਾਪਾ ਪੈਨਸ਼ਨ ਨੂੰ ਹੱਕ ਤੋਂ ਦਾਨ 'ਚ ਬਦਲ ਦਿੱਤਾ-ਨਿਸ਼ਾਨ ਸਿੰਘ ਟੋਹਾਣਾ
Ad Position 24