ਆਲ ਇੰਡੀਆ ਮਹਿਲਾ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ
ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ’ਤੇ ਜ਼ਿਲ੍ਹਾ ਮਹਿਲਾ ਕਾਂਗਰਸ ਨੇ ਬਰਨਾਲਾ ਰੋਡ ’ਤੇ ਚੌਧਰੀ ਦੇਵੀ ਲਾਲ ਕਮਿਊਨਿਟੀ ਪਾਰਕ ’ਚ ਮਨਾਇਆ ਗਿਆ । ਇਸ ਮੌਕੇ ਬੋਲਦਿਆਂ ਮਹਿਲਾ ਕਾਂਗਰਸ ਦੀ ਆਗੂ ਕ੍ਰਿਸ਼ਨਾ ਫੋਗਾਟ ਨੇ ਕਿਹਾ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੀ ਸਥਾਪਨਾ 15 ਸਤੰਬਰ, 1984 ਨੂੰ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣਾ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸੀ।
ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ’ਤੇ ਜ਼ਿਲ੍ਹਾ ਮਹਿਲਾ ਕਾਂਗਰਸ ਨੇ ਬਰਨਾਲਾ ਰੋਡ ’ਤੇ ਚੌਧਰੀ ਦੇਵੀ ਲਾਲ ਕਮਿਊਨਿਟੀ ਪਾਰਕ ’ਚ ਮਨਾਇਆ ਗਿਆ । ਇਸ ਮੌਕੇ ਬੋਲਦਿਆਂ ਮਹਿਲਾ ਕਾਂਗਰਸ ਦੀ ਆਗੂ ਕ੍ਰਿਸ਼ਨਾ ਫੋਗਾਟ ਨੇ ਕਿਹਾ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੀ ਸਥਾਪਨਾ 15 ਸਤੰਬਰ, 1984 ਨੂੰ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣਾ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਦਿਸ਼ਾ ਵਿੱਚ ਜ਼ਮੀਨੀ ਪੱਧਰ ’ਤੇ ਅਣਥੱਕ ਮਿਹਨਤ ਕੀਤੀ ਹੈ ਅਤੇ ਅੱਜ ਭਾਰਤ ਵਿੱਚ ਔਰਤਾਂ ਹਰ ਖੇਤਰ ਵਿੱਚ ਵਿਕਾਸ ਵਿੱਚ ਭਾਈਵਾਲ ਹਨ। ਦੇਸ਼ ਦੀ ਅੱਧੀ ਆਬਾਦੀ ਵਾਲੀਆਂ ਔਰਤਾਂ ਹੁਣ ਸਿੱਖਿਆ, ਰੱਖਿਆ, ਰਾਜਨੀਤੀ, ਖੇਤੀਬਾੜੀ, ਬੈਂਕਿੰਗ ਅਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਜੇ ਵੀ ਸੰਸਦ ਵਿੱਚ ਔਰਤਾਂ ਲਈ 33 ਫੀਸਦੀ ਕੋਟੇ ਲਈ ਲੜ ਰਹੀ ਹੈ ਅਤੇ ਔਰਤਾਂ ਦੇ ਅਧਿਕਾਰਾਂ ਲਈ ਲੜਾਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਲੜੀ ਜਾ ਰਹੀ ਹੈ। ਇਸ ਦੌਰਾਨ ਮੌਜੂਦ ਮਹਿਲਾਵਾਂ ਨੇ ਭਵਿੱਖ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਦੌਰਾਨ ਮੌਜੂਦ ਔਰਤਾਂ ਨੂੰ ਮੁਫਤ ਸੈਨੇਟਰੀ ਨੈਪਕਿਨ ਵੰਡੇ ਗਏ ਅਤੇ ਉਨ੍ਹਾਂ ਨੂੰ ਬਿਹਤਰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨਾ ਭਾਂਭੂ, ਅੰਗੂਰੀ ਦੇਵੀ ਵਰਮਾ, ਪੁਸ਼ਪਾ ਰਾਣੀ, ਪਿੰਕੀ ਗੁਪਤਾ, ਪੂਜਾ ਅਤੇ ਸ਼ਕੁੰਤਲਾ ਨਯੋਲ ਸਮੇਤ ਕਈ ਮਹਿਲਾ ਕਾਂਗਰਸ ਮੈਂਬਰ ਮੌਜੂਦ ਸਨ।