ਜਨਮ ਲੈਂਦਿਆਂ ਹੀ ਨਵਜਾਤ ਬੱਚੇ ਦੀ ਵਿਗੜੀ ਹਾਲਤ, ਸਮੇਂ ਸਿਰ ਸਹੀ ਇਲਾਜ ਨਾਲ ਬਚੀ ਨੰਨ੍ਹੀ ਜਾਨ
ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਘਰ ’ਚ ਨਵਜਾਤ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਅਜੇ ਪੂਰੀ ਤਰ੍ਹਾਂ ਮਨਾਈਆਂ ਵੀ ਨਹੀਂ ਗਈਆਂ ਸਨ ਕਿ ਅਚਾਨਕ ਪਰਿਵਾਰ ਦੀ ਖੁਸ਼ੀ ਚਿੰਤਾ ਵਿੱਚ ਬਦਲ ਗਈ। ਜਨਮ ਲੈਂਦਿਆਂ ਹੀ ਨੰਨ੍ਹੇ ਬੱਚੇ ਨੂੰ ਸਾਹ ਲੈਣ ਵਿੱਚ ਗੰਭੀਰ ਦਿੱਕਤ ਆਉਣ ਕਾਰਨ ਪਰਿਵਾਰ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ।
ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਘਰ ’ਚ ਨਵਜਾਤ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਅਜੇ ਪੂਰੀ ਤਰ੍ਹਾਂ ਮਨਾਈਆਂ ਵੀ ਨਹੀਂ ਗਈਆਂ ਸਨ ਕਿ ਅਚਾਨਕ ਪਰਿਵਾਰ ਦੀ ਖੁਸ਼ੀ ਚਿੰਤਾ ਵਿੱਚ ਬਦਲ ਗਈ। ਜਨਮ ਲੈਂਦਿਆਂ ਹੀ ਨੰਨ੍ਹੇ ਬੱਚੇ ਨੂੰ ਸਾਹ ਲੈਣ ਵਿੱਚ ਗੰਭੀਰ ਦਿੱਕਤ ਆਉਣ ਕਾਰਨ ਪਰਿਵਾਰ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਬੱਚੇ ਦੀ ਹਾਲਤ ਨੂੰ ਵੇਖਦਿਆਂ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਸਿਹਤ ਦੀ ਚਿੰਤਾ ਸਤਾਉਣ ਲੱਗੀ। ਮੁਸ਼ਕਿਲ ਦੀ ਇਸ ਘੜੀ ਵਿੱਚ ਮੂਨਕ ਤੋਂ ਮੀਨਾਕਸ਼ੀ ਦਾ ਪਰਿਵਾਰ ਬੱਚੇ ਨੂੰ ਡਾ. ਸ਼ਸ਼ੀਕਾਂਤ ਭਾਰਦਵਾਜ ਕੋਲ ਲੈ ਕੇ ਜਨਤਾ ਆਈ ਐਂਡ ਮੈਟਰਨਿਟੀ ਹੋਮ ਟੋਹਾਣਾ ਪਹੁੰਚਿਆ। ਡਾ: ਸ਼ਸ਼ੀ ਕਾਂਤ ਭਾਰਦਵਾਜ ਨੇ ਬਿਨਾਂ ਸਮਾਂ ਗੁਆਏ ਨਵਜਾਤ ਦੀ ਜਾਂਚ ਕਰਕੇ ਤੁਰੰਤ ਲੋੜੀਂਦਾ ਇਲਾਜ ਸ਼ੁਰੂ ਕੀਤਾ। ਬੱਚੇ ਨੂੰ ਲੋੜ ਅਨੁਸਾਰ ਡਾਕਟਰੀ ਦੇਖਭਾਲ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ। ਡਾ: ਸ਼ਸ਼ੀ ਕਾਂਤ ਭਾਰਦਵਾਜ ਦੀ ਤੁਰੰਤ ਕਾਰਵਾਈ ਅਤੇ ਲਗਾਤਾਰ ਨਿਗਰਾਨੀ ਤੋਂ ਬਾਅਦ ਬੱਚੇ ਦੀ ਹਾਲਤ ’ਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਸਾਹ ਲੈਣ ਦੀ ਸਥਿਤੀ ਵੀ ਹੌਲੀ ਹੌਲੀ ਸਥਿਰ ਹੋ ਗਈ । ਨੰਨ੍ਹੇ ਬੱਚੇ ਦੀ ਹਾਲਤ ਵਿੱਚ ਸੁਧਾਰ ਹੁੰਦਾ ਵੇਖ ਕੇ ਮੀਨਾਕਸ਼ੀ ਅਤੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਪਰਿਵਾਰ ਨੇ ਡਾ. ਸ਼ਸ਼ੀਕਾਂਤ ਭਾਰਦਵਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ’ਚ ਡਾਕਟਰ ਨੇ ਤੁਰੰਤ ਇਲਾਜ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ।