15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਿਗਮ ਵਲੋਂ ਗ਼ੈਰ-ਕਾਨੂੰਨੀ ਹੋਰਡਿੰਗ ਹਟਾਉਣ ਦੇ ਨਾਲ ਹੀ ਮੁੱਖ ਸੜਕਾਂ ਤੇ ਚੌਕਾਂ ਨੂੰ ਕੀਤਾ ਜਾਵੇਗਾ ਸਾਫ਼

ਯਮੁਨਾਨਗਰ, 15 ਸਤੰਬਰ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਸੇਵਾ ਸੰਕਲਪ ਅਭਿਆਨ ਤਹਿਤ 17 ਸਤੰਬਰ ਤੋਂ ਲੈ ਕੇ 17 ਅਕਤੂਬਰ ਤੱਕ ਸ਼ਹਿਰ ‘ਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਫਾਈ ਮੁਹਿੰਮਾਂ, ਜਨ ਸੇਵਾ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏਗੀ। ਮਹੀਨਾ ਭਰ ਚੱਲਣ ਵਾਲੇ ਇਸ ਅਭਿਆਨ ‘ਚ ਸ਼ਹਿਰ ਦੀ ਸਫਾਈ, ਸੈਨੀਟੇਸ਼ਨ, ਸੁੰਦਰੀਕਰਨ, ਖੂਨਦਾਨ ਕੈਂਪ, ਬਿਰਧ ਆਸ਼ਰਮਾਂ ਦੇ ਦੌਰੇ, ਬੂਟੇ ਲਗਾਉਣਾ, ਸਵੱਛਤਾ ਹੀ ਸੇਵਾ ਅਭਿਆਨ, ਸਿਹਤ ਜਾਂਚ ਕੈਂਪ, ਡਿਜੀਟਲ ਸਾਖਰਤਾ, ਸਾਈਬਰ ਸੁਰੱਖਿਆ, ਨਸ਼ਾ ਛੁਡਾਊ ਅਤੇ ਨਦੀ ਕਿਨਾਰੇ ਸਫ਼ਾਈ ਸਮੇਤ ਹੋਰ ਕਈ ਗਤੀਵਿਧੀਆਂ ਸ਼ਾਮਿਲ ਹੋਣਗੀਆਂ।

Ad Position 21
repet_subhas-goyals [Copy P29]
ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਤਸਵੀਰ : ਨਿਮਰ 16-09-2026
ਯਮੁਨਾਨਗਰ, 15 ਸਤੰਬਰ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਸੇਵਾ ਸੰਕਲਪ ਅਭਿਆਨ ਤਹਿਤ 17 ਸਤੰਬਰ ਤੋਂ ਲੈ ਕੇ 17 ਅਕਤੂਬਰ ਤੱਕ ਸ਼ਹਿਰ ‘ਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਫਾਈ ਮੁਹਿੰਮਾਂ, ਜਨ ਸੇਵਾ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏਗੀ। ਮਹੀਨਾ ਭਰ ਚੱਲਣ ਵਾਲੇ ਇਸ ਅਭਿਆਨ ‘ਚ ਸ਼ਹਿਰ ਦੀ ਸਫਾਈ, ਸੈਨੀਟੇਸ਼ਨ, ਸੁੰਦਰੀਕਰਨ, ਖੂਨਦਾਨ ਕੈਂਪ, ਬਿਰਧ ਆਸ਼ਰਮਾਂ ਦੇ ਦੌਰੇ, ਬੂਟੇ ਲਗਾਉਣਾ, ਸਵੱਛਤਾ ਹੀ ਸੇਵਾ ਅਭਿਆਨ, ਸਿਹਤ ਜਾਂਚ ਕੈਂਪ, ਡਿਜੀਟਲ ਸਾਖਰਤਾ, ਸਾਈਬਰ ਸੁਰੱਖਿਆ, ਨਸ਼ਾ ਛੁਡਾਊ ਅਤੇ ਨਦੀ ਕਿਨਾਰੇ ਸਫ਼ਾਈ ਸਮੇਤ ਹੋਰ ਕਈ ਗਤੀਵਿਧੀਆਂ ਸ਼ਾਮਿਲ ਹੋਣਗੀਆਂ। ਅਭਿਆਨ ਤਹਿਤ ਸੜਕਾਂ ਤੋਂ ਹੋਰਡਿੰਗ ਹਟਾਉਣ ਦੇ ਨਾਲ ਹੀ ਮੁੱਖ ਸੜਕ ਤੇ ਚੌਕਾਂ ਨੂੰ ਸਾਫ਼ ਕੀਤਾ ਜਾਵੇਗਾ। ਇਸ ਅਭਿਆਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਵਲੋਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਨਿਗਮ ਕਮਿਸ਼ਨਰ ਨੇ ਜਿਥੇ ਸੇਵਾ ਸੰਕਲਪ ਅਭਿਆਨ ਸੰਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ, ਉਥੇ ਹੀ ਉਨ੍ਹਾਂ ਨੂੰ ਸਾਰੀਆਂ ਤਿਆਰੀਆਂ ਜਲਦੀ ਪੂਰੀਆਂ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੋਂ ਗ਼ੈਰ-ਕਾਨੂੰਨੀ ਬਿਲਬੋਰਡ ਹਟਾਉਣ, ਉਨ੍ਹਾਂ ਦੇ ਨਾਂਅ ਵਾਲੇ ਸਾਈਨ ਬੋਰਡ ਲਗਾਉਣ ਅਤੇ ਸੜਕਾਂ ਤੋਂ ਸੀ ਐਂਡ ਡੀ ਕੂੜਾ, ਹਰਾ ਕੂੜਾ, ਗੰਦਗੀ ਅਤੇ ਹੋਰ ਮਲਬਾ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੇਵਾ ਸੰਕਲਪ ਅਭਿਆਨ ਤਹਿਤ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਸੰਕਲਪ ਅਭਿਆਨ ਦੌਰਾਨ ਖੂਨਦਾਨ ਕੈਂਪ, ਬੂਟੇ ਲਗਾਉਣ ਅਤੇ ਸਫਾਈ ਵਰਗੀਆਂ ਗਤੀਵਿਧੀਆਂ ‘ਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਪ੍ਰੋਗਰਾਮ ਜ਼ਿੰਮੇਵਾਰੀਆਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਹਰੇਕ ਗਤੀਵਿਧੀ ਨੂੰ ਸਹੀ ਢੰਗ ਨਾਲ ਦਸਤਾਵੇਜ਼ੀਕਰਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਗਰਿਕਾਂ ਨੂੰ ਅਭਿਆਨ ਦੌਰਾਨ ਹੋਣ ਸਮਾਗਮਾਂ ‘ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ, ਕਾਰਜ ਸਾਧਕ ਅਫ਼ਸਰ ਜਰਨੈਲ ਸਿੰਘ, ਕਾਰਜਕਾਰੀ ਇੰਜਨੀਅਰ ਵਿਕਾਸ ਧੀਮਾਨ, ਹਰੀਸ਼ ਕੁਮਾਰ, ਮਨਦੇਵ ਕੁਮਾਰ, ਚੀਫ਼ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ, ਵਿਨੋਦ ਬੈਨੀਵਾਲ, ਗੋਵਿੰਦ ਸ਼ਰਮਾ, ਅਮਿਤ ਕੰਬੋਜ, ਖੇਤਰੀ ਕਰ ਅਧਿਕਾਰੀ ਅਜੈ ਵਾਲੀਆ, ਜਤਿੰਦਰ ਮਲਹੋਤਰਾ, ਰਘੁਬੀਰ ਸਿੰਘ, ਮੁਨੱਰਦ ਭਾਵਾ, ਸਹਾਇਕ ਇੰਜ. ਸੁਰੇਸ਼ ਕੁਮਾਰ, ਜੇ. ਦਹੀਆ ਤੇ ਰਾਜੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਹਰਲੇ ਸੂਬਿਆਂ ਤੋਂ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਨਾ ਆਉਣ ਦਿੱਤਾ ਜਾਵੇ : ਲਾਲ ਚੰਦ ਕਟਾਰੂਚੱਕ ਸਰਹੱਦੀ ਜ਼ਿਲ੍ਹਿਆਂ ਨ... ਅਗਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਮੋਟਰਸਾਈਕਲ ਚੋਰੀ ਮਾਮਲੇ ’ਚ ਮੁਲਜ਼ਮ ਕੀਤਾ ਕਾਬੂ
Ad Position 24