ਗੁਰੂ ਨਾਨਕ ਗਰਲਜ਼ ਕਾਲਜ ਨੇ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਯਮੁਨਾਨਗਰ, 15ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਰਾਜ ਪੱਧਰੀ ਲੇਖ ਲਿਖਣ ਮੁਕਾਬਲਾ ਅਤੇ ਕਾਲਜ ਪੱਧਰੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ.
ਯਮੁਨਾਨਗਰ, 15ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਰਾਜ ਪੱਧਰੀ ਲੇਖ ਲਿਖਣ ਮੁਕਾਬਲਾ ਅਤੇ ਕਾਲਜ ਪੱਧਰੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਮੋਨਿਕਾ ਚੋਪੜਾ ਅਤੇ ਸ਼ੰਮੀ ਬਜਾਜ ਲੇਖ ਮੁਕਾਬਲੇ ਲਈ ਜੱਜ ਸਨ, ਜਦਕਿ ਪੋਸਟਰ ਮੇਕਿੰਗ ਮੁਕਾਬਲੇ ਦੇ ਨਤੀਜੇ ਡਾ. ਬਬੀਲਾ ਚੌਹਾਨ ਅਤੇ ਬਲਜੀਤ ਕੌਰ ਦੁਆਰਾ ਘੋਸ਼ਿਤ ਕੀਤੇ ਗਏ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਗੁਰੂ ਨਾਨਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਬੀ. ਕਾਮ ਦੂਜੇ ਸਾਲ ਦੀਆਂ ਵਿਦਿਆਰਥਣਾਂ ਪ੍ਰਿਯੰਕਾ ਅਤੇ ਚੰਚਲ ਨੇ ਪਹਿਲਾ ਸਥਾਨ, ਐਮ . ਏ. ਦੂਜੇ ਸਾਲ ਦੀ ਵਿਦਿਆਰਥਣ ਸੁਜਾਤਾ ਅਤੇ ਬੀ. ਸੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਯਸ਼ਿਕਾ ਨੇ ਦੂਜਾ ਸਥਾਨ ਅਤੇ ਬੀ. ਏ. ਇਕਨਾਮਿਕਸ ਆਨਰਜ਼ ਚੌਥੇ ਸਾਲ ਦੀ ਵਿਦਿਆਰਥਣ ਨੈਨਸੀ ਅਤੇ ਬੀ. ਏ. ਇਕਨਾਮਿਕਸ ਆਨਰਜ਼ ਤੀਜੇ ਸਾਲ ਦੀ ਵਿਦਿਆਰਥਣ ਸੁਸ਼ਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿਚ ਬੀ. ਏ. ਪਹਿਲੇ ਸਾਲ ਦੀਆਂ ਵਿਦਿਆਰਥਣਾਂ ਅਰੁਣਾ ਆਸਿਫ ਅਲੀ ਸਰਕਾਰੀ ਕਾਲਜ ਦੀ ਵਿਦਿਆਰਥਣ ਇਤਿਕਾ ਚੌਹਾਨ ਨੇ ਪਹਿਲਾ ਸਥਾਨ ਅਤੇ ਮਹਾਰਾਜਾ ਅਗਰਸੇਨ ਕਾਲਜ ਦੀ ਤਮੰਨਾ ਅਤੇ ਐਮ. ਐਲ. ਐਨ. ਕਾਲਜ ਦੀ ਪ੍ਰਤਿਭਾ ਨੇ ਦੂਜਾ ਸਥਾਨ ਅਤੇ ਡੀ. ਐਮ. ਕਾਲਜ ਕੁਰੂਕਸ਼ੇਤਰ ਦੇ ਹਰਵਿੰਦਰ ਅਤੇ ਜੀ. ਐਨ. ਜੀ. ਕਾਲਜ ਦੇ ਗੁਰਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਆਰ. ਕੇ. ਐਸ. ਡੀ ਕਾਲਜ ਦੇ ਰਾਜੀਵ ਅਤੇ ਜੀ. ਐਨ. ਜੀ. ਕਾਲਜ ਦੇ ਜਸਕਿਰਨ ਨੂੰ ਹੌਸਲਾ ਅਫ਼ਜਾਈ ਇਨਾਮ ਦਿੱਤੇ ਗਏ। ਇਸ ਮੌਕੇ ਕਾਲਜ ਪ੍ਰਿੰ. ਡਾ. ਸੁਖਵਿੰਦਰ ਕੌਰ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਦਿਨ ਸਾਨੂੰ ਇਕ ਸਾਖਰ ਅਤੇ ਸਿੱਖਿਅਤ ਭਾਰਤ, ਇਕ ਸਵੈ-ਨਿਰਭਰ ਅਤੇ ਸਮਰੱਥ ਭਾਰਤ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਦੌਰਾਨ ਕਾਲਜ ਡਾਇਰੈਕਟਰ ਡਾ. ਵੀਰੇਂਦਰ ਗਾਂਧੀ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਦੇਸ਼ ਦੀ ਸਾਖਰਤਾ ਦਰ ਵਧਾਉਣ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।