15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 59ਵਾਂ ਇੰਜੀਨੀਅਰ ਦਿਵਸ ਮਨਾਇਆ

ਯਮੁਨਾਨਗਰ, 15 ਸਤੰਬਰ (ਗੁਰਦਿਆਲ ਸਿੰਘ ਨਿਮਰ)- 59ਵਾਂ ਇੰਜੀਨੀਅਰ ਦਿਵਸ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਹਰਿਆਣਾ ਸਟੇਟ ਸੈਂਟਰ ਦੀ ਅਗਵਾਈ ਹੇਠ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਵਿਸ਼ਾ ‘ਇਕ ਟਿਕਾਊ ਅਤੇ ਤਕਨੀਕੀ ਤੌਰ ‘ਤੇ ਸਵੈ-ਨਿਰਭਰ ਭਾਰਤ ਲਈ ਇੰਜੀਨੀਅਰਿੰਗ ਉੱਤਮਤਾ’ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਯਮੁਨਾਨਗਰ, 15 ਸਤੰਬਰ (ਗੁਰਦਿਆਲ ਸਿੰਘ ਨਿਮਰ)- 59ਵਾਂ ਇੰਜੀਨੀਅਰ ਦਿਵਸ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਹਰਿਆਣਾ ਸਟੇਟ ਸੈਂਟਰ ਦੀ ਅਗਵਾਈ ਹੇਠ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਵਿਸ਼ਾ ‘ਇਕ ਟਿਕਾਊ ਅਤੇ ਤਕਨੀਕੀ ਤੌਰ ‘ਤੇ ਸਵੈ-ਨਿਰਭਰ ਭਾਰਤ ਲਈ ਇੰਜੀਨੀਅਰਿੰਗ ਉੱਤਮਤਾ’ ਸੀ। ਇਸ ਮੌਕੇ ਪ੍ਰੋ. ਡਾ. ਅਰੁਣ ਗੋਇਲ ਐਨ. ਆਈ. ਟੀ. ਕੁਰੂਕਸ਼ੇਤਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ, ਜਦਕਿ ਇੰਜੀਨੀਅਰ ਅਨਿਲ ਬੁੱਧੀਰਾਜਾ ਸਿੱਖਿਆ ਸ਼ਾਸਤਰੀ ਅਤੇ ਬੀ. ਓ. ਜੀ. ਮੈਂਬਰ ਸੇਠ ਜੈ ਪ੍ਰਕਾਸ਼ ਮੁਕੰਦ ਲਾਲ ਇੰਸਟੀਚਿਊਟ ਵਿਸ਼ੇਸ਼ ਮਹਿਮਾਨ ਸਨ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪ੍ਰੋ. ਗੋਇਲ ਨੇ ਦੇਸ਼ ਦੀ ਤਰੱਕੀ ਲਈ ਨਵੀਨਤਾ, ਸਥਿਰਤਾ ਅਤੇ ਤਕਨੀਕੀ ਸਵੈ-ਨਿਰਭਰਤਾ ਵਿਚ ਇੰਜੀਨੀਅਰਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਦਾ ਭਵਿੱਖ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸਹਿਗਲ ਨੇ ਕਿਹਾ ਕਿ ਇੰਜੀਨੀਅਰ ਦਿਵਸ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਤਕਨੀਕੀ ਉੱਤਮਤਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੌਜੀਆਂ ਬਾਰੇ ਲਗਾਤਾਰ ਸਿੱਖ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਵਿਚ ਸਰ. ਐਮ. ਵਿਸ਼ਵੇਸ਼ਵਰਾਇਆ ਦੀ ਜਨਮ ਵਰ੍ਹੇਗੰਢ ਵੀ ਮਨਾਈ ਗਈ ਅਤੇ ਇੰਜੀਨੀਅਰਿੰਗ ਅਤੇ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਵਿਪਿਨ ਉੱਪਲ ਨੇ ਕਿਹਾ ਕਿ ਇੰਜੀਨੀਅਰਿੰਗ ਸਿਰਫ ਤਕਨੀਕੀ ਗਿਆਨ ਤੱਕ ਸੀਮਿਤ ਨਹੀਂ ਹੈ, ਸਗੋਂ ਸਮਾਜਿਕ ਸਮੱਸਿਆਵਾਂ ਦੇ ਵਿਹਾਰਕ ਹੱਲ ਲੱਭਣ ਦਾ ਇਕ ਸਾਧਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਨਵੀਆਂ ਤਕਨਾਲੌਜੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦਾ ਤਾਲਮੇਲ ਇੰਜੀਨੀਅਰ ਕੇ. ਸੀ. ਸੇਠੀ, ਇੰਜੀਨੀਅਰ ਸੰਜੀਵ ਸਹਿਗਲ, ਇੰਜੀਨੀਅਰ ਵਿਪਿਨ ਉੱਪਲ, ਇੰਜੀਨੀਅਰ ਗੌਰਵ ਭਾਟੀਆ, ਇੰਜੀਨੀਅਰ ਅਨਿਲ ਅਰੋੜਾ, ਪ੍ਰੋ. ਵਰਿੰਦਾ (ਐਨ. ਆਈ. ਟੀ. ਕੁਰੂਕਸ਼ੇਤਰ) ਅਤੇ ਇੰਜੀਨੀਅਰ ਆਰ. ਐਸ. ਮਲਿਕ ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਡਾ. ਰਾਜੇਸ਼ ਗਰਗ, ਰੋਹਿਤ ਮੰਧਰ, ਮੋਨਿਕਾ ਗਣੇਸ਼, ਅਸ਼ਮਿੰਦਰ ਅਤੇ ਹੋਰ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਮੋਟਰਸਾਈਕਲ ਚੋਰੀ ਮਾਮਲੇ ’ਚ ਮੁਲਜ਼ਮ ਕੀਤਾ ਕਾਬੂ ਅਗਲੀ ਖ਼ਬਰ ਜਨ ਸੰਚਾਰ ਅਤੇ ਪੱਤਰਕਾਰੀ ਵਿਭਾਗ ਵਲੋਂ ਦੂਰਦਰਸ਼ਨ ਦਿਵਸ ਮਨਾਇਆ
Ad Position 24