15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੁਲਿਸ ਥਾਣਾ ਸਿਟੀ ਟੋਹਾਣਾ ਨੇ ਮੋਟਰਸਾਈਕਲ ਚੋਰੀ ਮਾਮਲੇ ’ਚ ਮੁਲਜ਼ਮ ਕੀਤਾ ਕਾਬੂ

ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਪੁਲਿਸ ਥਾਣਾ ਸਿਟੀ ਟੋਹਾਣਾ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਬੀਰ ਉਰਫ਼ ਘੋਲੂ ਪੁੱਤਰ ਜਗਰਾਜ ਵਾਸੀ ਨਿਊ ਬਸਤੀ, ਰੇਲਵੇ ਸਟੇਸ਼ਨ ਜਾਖਲ ਵਜੋਂ ਹੋਈ ਹੈ।

Ad Position 21
repet_subhas-goyals [Copy P29]
ਪੁਲਿਸ ਥਾਣਾ ਸਿਟੀ ਟੋਹਾਣਾ ਦੀ ਹਿਰਾਸਤ ਵਿੱਚ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਫੜਿਆ ਦੋਸ਼ੀ। ਤਸਵੀਰ : ਮਨਜੀਤ ਸਿੰਘ ਟੋਹਾਣਾ 16-09-2026
ਟੋਹਾਣਾ, 15 ਸਤੰਬਰ (ਮਨਜੀਤ ਸਿੰਘ)- ਪੁਲਿਸ ਥਾਣਾ ਸਿਟੀ ਟੋਹਾਣਾ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਬੀਰ ਉਰਫ਼ ਘੋਲੂ ਪੁੱਤਰ ਜਗਰਾਜ ਵਾਸੀ ਨਿਊ ਬਸਤੀ, ਰੇਲਵੇ ਸਟੇਸ਼ਨ ਜਾਖਲ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ ਵਾਰਡ ਨੰਬਰ 5, ਪ੍ਰੇਮ ਨਗਰ ਟੋਹਾਣਾ ਵਾਸੀ ਪਾਰਸ ਪੁੱਤਰ ਕੇਵਲ ਜੈਨ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 25 ਜੁਲਾਈ 2026 ਦੀ ਸਵੇਰ ਨੂੰ ਆਪਣਾ ਮੋਟਰਸਾਈਕਲ ਲੈ ਕੇ ਜੈਨ ਸਮਾਧੀ ਟੋਹਾਣਾ ਗਿਆ ਸੀ। ਉਸ ਨੇ ਆਪਣਾ ਮੋਟਰਸਾਈਕਲ ਉੱਥੇ ਪਾਰਕਿੰਗ ਵਿੱਚ ਖੜ੍ਹਾ ਕੀਤਾ ਅਤੇ ਅੰਦਰ ਕੰਮ ਚਲਾ ਗਿਆ। ਸ਼ਿਕਾਇਤਕਰਤਾ ਅਨੁਸਾਰ ਦੁਪਹਿਰ ਕਰੀਬ 2:45 ਵਜੇ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਪਾਰਕਿੰਗ ਵਿੱਚੋਂ ਗਾਇਬ ਸੀ। ਉਸ ਨੇ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਥਾਣਾ ਸਿਟੀ ਟੋਹਾਣਾ ਵਿੱਚ ਮੁਕੱਦਮਾ ਨੰਬਰ 221, ਮਿਤੀ 31 ਜੁਲਾਈ 2026 ਨੂੰ ਬੀ.ਐੱਨ.ਐੱਸ. ਦੀ ਧਾਰਾ 305 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਮੁਲਜ਼ਮ ਸਤਬੀਰ ਉਰਫ਼ ਘੋਲੂ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਵਲੋਂ ਗ਼ੈਰ-ਕਾਨੂੰਨੀ ਹੋਰਡਿੰਗ ਹਟਾਉਣ ਦੇ ਨਾਲ ਹੀ ਮੁੱਖ ਸੜਕਾਂ ਤੇ ਚੌਕਾਂ ਨੂੰ ਕੀਤਾ ਜਾਵੇਗਾ ਸਾਫ਼ ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 59ਵਾਂ ਇੰਜੀਨੀਅਰ ਦਿਵਸ ਮਨਾਇਆ
Ad Position 24