16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕਾਂਗਰਸ ਦੀਆਂ ਯੂਥ ਵਿੰਗ ਦੀਆਂ ਚੋਣਾਂ 'ਚ ਤਿੰਨ ਧੜੇ ਆਹਮੋ-ਸਾਹਮਣੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਨੱਥੂਵਾਲਾ ਗਰਬੀ, 1 ਫਰਵਰੀ (ਨਵਦੀਪ ਸਿੰਘ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਚ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਧੜਿਆਂ ਵਿਚ ਵੰਡੀ ਹੋਈ ਕਾਂਗਰਸ ਦੇ ਤਿੰਨ ਧੜੇ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਹਨ | ਜਿੱਥੇ ਪਿਛਲੀਆਂ ਯੂਥ ਚੋਣਾਂ ਵਿਚ ਹਲਕਾ ਬਾਘਾ ਪੁਰਾਣਾ ਵਿਚ ਮੁੱਖ ਮੁਕਾਬਲਾ ਗੁਰਿੰਦਰ ਸਿੰਘ ਗਗਨ ਬਰਾੜ ਅਤੇ ਗੁਰਜੰਟ ਸਿੰਘ ਵਿਚਕਾਰ ਸੀ, ਜਿਸ ਵਿਚ ਗਗਨ ਬਰਾੜ ਬਾਜ਼ੀ ਮਾਰਨ ਵਿਚ ਸਫਲ ਰਹੇ ਸਨ ਜੋ ਕਿ ਹਲਕੇ ਵਿਚ ਮੁੱਖ ਸੇਵਾਦਾਰ ਦੇ ਤੌਰ 'ਤੇ ਵਿਚਰ ਰਹੇ ਜਗਸੀਰ ਸਿੰਘ ਕਾਲੇਕੇ ਦੇ ਧੜੇ ਨਾਲ ਸੰਬੰਧਿਤ ਹਨ ਜਦੋਂ ਕਿ ਗੁਰਜੰਟ ਸਿੰਘ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਧੜੇ ਨਾਲ ਸੰਬੰਧਿਤ ਸਨ | ਪਿਛਲੀ ਵਾਰ ਸਿਰਫ਼ ਦੋ ਧੜੇ ਸਨ ਪਰ ਇਸ ਵਾਰ ਕਾਂਗਰਸ ਤਿੰਨ ਧੜਿਆਂ ਵਿਚ ਵੰਡੀ ਹੋਈ ਹੈ | ਇਸ ਵਿਚ ਜਗਸੀਰ ਸਿੰਘ ਕਾਲੇਕੇ ਦੇ ਧੜੇ ਵਲੋਂ ਮਨਿੰਦਰ ਸਿੰਘ ਰਾਜੇਆਣਾ, ਭੋਲਾ ਸਿੰਘ ਬਰਾੜ ਦੇ ਧੜੇ ਵਲੋਂ ਭੁਪਿੰਦਰ ਸਿੰਘ ਚੰਨੂਵਾਲਾ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਧੜੇ ਵਲੋਂ ਜਸਪਾਲ ਸਿੰਘ ਜੱਸੂ ਵੀ ਮੈਦਾਨ ਵਿਚ ਹਨ ਜੋ ਕਿ ਕਾਂਗਰਸ ਦੇ ਨਾਲ-ਨਾਲ ਵਾਰਿਸ ਪੰਜਾਬ ਦੇ ਆਗੂ ਕਮਲਜੀਤ ਸਿੰਘ ਬਰਾੜ ਦੇ ਖ਼ਾਸਮ ਖ਼ਾਸ ਹਨ | ਤਿੰਨਾਂ ਧੜਿਆਂ ਵਲੋਂ ਨਾਮਜ਼ਦਗੀਆਂ ਤੋਂ ਬਾਅਦ ਨੌਜਵਾਨਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਗਿਆ ਹੈ, ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਤਿੰਨੇ ਧੜੇ ਮੈਦਾਨ ਵਿਚ ਰਹਿਣਗੇ ਜਾਂ ਤਿੰਨੋਂ ਵਿਚੋਂ ਕੋਈ ਇਕੱਠੇ ਹੋ ਕੇ ਜੋੜ ਤੋੜ ਦੀ ਰਾਜਨੀਤੀ ਰਾਹੀਂ ਕਿਸੇ ਇਕ ਧੜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਮੋਗਾ ਪੁਲਿਸ ਨੇ ਕੀਤੀ ਬੱਸ ਸਟੈਂਡ ਦੀ ਚੈਕਿੰਗ <br/> ਅਗਲੀ ਖ਼ਬਰ ਰੇਲਵੇ ਨੇਚਰ ਪਾਰਕ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡਾ. ਜੌਹਲ <br/>
Ad Position 24