16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮਹਿਲਾ ਸਸ਼ਕਤੀਕਰਨ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੰਦਾ ਹੈ- ਵਿਧਾਇਕਾ ਡਾ. ਅਰੋੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਯਤਨ ਨਾ ਸਿਰਫ਼ ਔਰਤਾਂ ਨੂੰ ਤਰੱਕੀ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ ਬਲਕਿ ਪੂਰੇ ਸਮਾਜ ਨੂੰ ਇਕ ਸਕਾਰਾਤਮਿਕ ਦਿਸ਼ਾ 'ਚ ਵੀ ਲੈ ਜਾਂਦੇ ਹਨ | ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਸ਼ੀ-4.0 ਗਰੁੱਪ ਦੇ ਸਹਿਯੋਗ ਨਾਲ ਕਰਵਾਏ ਮਹਿਲਾ ਸਸ਼ਕਤੀਕਰਨ ਕਨੈਕਟ ਐਂਡ ਗ੍ਰੋ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਡਾ. ਅਰੋੜਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਾ ਉਨ੍ਹਾਂ ਲਈ ਸਨਮਾਨ ਅਤੇ ਖ਼ੁਸ਼ੀ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਪਲੇਟਫ਼ਾਰਮ ਤਰੱਕੀ ਪ੍ਰਤੀ ਔਰਤਾਂ ਦੀ ਬੇਲਗ਼ਾਮ ਹਿੰਮਤ, ਆਤਮ-ਵਿਸ਼ਵਾਸ ਅਤੇ ਸਮਰਪਣ ਦੀ ਇਕ ਜਿਊਾਦੀ ਜਾਗਦੀ ਉਦਾਹਰਨ ਹੈ, ਜਿਸ ਨੂੰ ਉਨ੍ਹਾਂ ਨੂੰ ਨੇੜਿਉਂ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲਿਆ | ਅਜਿਹੇ ਯਤਨ ਨਾ ਸਿਰਫ਼ ਔਰਤਾਂ ਨੂੰ ਸਸ਼ਕਤ ਬਣਾਉਂਦੇ ਹਨ ਬਲਕਿ ਸਮਾਜ ਵਿਚ ਸਮਾਨਤਾ ਅਤੇ ਅਗਵਾਈ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ | ਵਿਧਾਇਕ ਨੇ ਇਸ ਪ੍ਰੇਰਨਾਦਾਇਕ ਅਤੇ ਅਰਥਪੂਰਨ ਪਹਿਲਕਦਮੀ ਲਈ ਯੂਨੀਵਰਸਿਟੀ ਪ੍ਰਬੰਧਨ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਹਿਲਾ ਸਸ਼ਕਤੀਕਰਨ ਲਹਿਰ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਯਤਨ ਜਾਰੀ ਰਹਿਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਠੱਠੀ ਭਾਈ ਟੀਮ ਵਲੋਂ 10 ਲੱਖ ਰੁਪਏ ਇਲਾਜ ਬੀਮਾ ਦੀ ਸ਼ੁਰੂਆਤ <br/> ਅਗਲੀ ਖ਼ਬਰ ਮੋਗਾ ਪੁਲਿਸ ਨੇ ਕੀਤੀ ਬੱਸ ਸਟੈਂਡ ਦੀ ਚੈਕਿੰਗ <br/>
Ad Position 24