12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵਿਧਾਇਕ ਬਿਲਾਸਪੁਰ ਅਤੇ ਉਗੋਕੇ ਵਲੋਂ 38 ਲੱਖ ਦੀ ਲਾਗਤ ਨਾਲ ਬਣਨ ਵਾਲੇ ਰਸਤੇ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 03-02-2026
ਕਿਹਾ, ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ
ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ)- ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਦੋਵਾਂ ਹਲਕਿਆਂ ਨੂੰ ਜੋੜਨ ਵਾਲਾ ਕੱਚਾ ਰਸਤਾ ਜੋ ਕਿ ਹਿੰਮਤਪੁਰਾ ਤੋਂ ਸ਼ੁਰੂ ਹੋ ਕੇ ਰਾਮਗੜ੍ਹ ਤੱਕ ਜਾਂਦਾ ਹੈ, ਨੂੰ ਤਕਰੀਬਨ 38 ਲੱਖ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਕੀਤਾ | ਇਸ ਸਮੇਂ ਵਿਧਾਇਕ ਬਿਲਾਸਪੁਰ ਅਤੇ ਵਿਧਾਇਕ ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਪ੍ਰਤੀ ਵਚਨਬੱਧ ਹੈ ਪਰ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਕੇਂਦਰ ਵਲੋਂ ਆਰ.ਡੀ.ਐਫ. ਦੇ ਫ਼ੰਡ ਰੋਕੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਫਿਰ ਵੀ ਕਿਸੇ ਹੀਲੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ | ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਸਕੱਤਰ ਰੂਪ ਸਿੰਘ ਈਨਾ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਲਖਵੀਰ ਸਿੰਘ ਧਾਲੀਵਾਲ ਕੈਨੇਡਾ, ਬੂਟਾ ਸਿੰਘ ਡੈਨਮਾਰਕ, ਚੇਤ ਸਿੰਘ ਅਮਰੀਕਾ, ਵੀਰ ਸਿੰਘ ਜਲਾਲ, ਵੀਰ ਸਿੰਘ ਨਿਊਜ਼ੀਲੈਂਡ, ਪੰਚ ਸੁਰਜੀਤ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਮੋਹਨ ਸਿੰਘ, ਪੰਚ ਜਗਸੀਰ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਮਿੱਠੂ ਸਿੰਘ, ਪੰਚ ਬੇਅੰਤ ਸਿੰਘ, ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ ਕੀਪਾ, ਪਿੰਦਰ ਸਿੰਘ, ਮੇਜਰ ਸਿੰਘ ਸਕੈਨਰ, ਗੋਗਾ ਸਿੰਘ ਕੈਨੇਡਾ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਜੀਤ ਸਿੰਘ, ਨੰਬਰਦਾਰ ਸਤਿਨਾਮ ਸਿੰਘ ਮੰਤਰੀ , ਮਾਸਟਰ ਅੰਗਰੇਜ਼ ਸਿੰਘ, ਗਗਨਦੀਪ ਸਿੰਘ ਦੇਹੜਕੇ, ਸੁਰਜੀਤ ਸਿੰਘ ਸੀਤਾ, ਰਣਜੀਤ ਸਿੰਘ ਗੋਰਾ, ਫ਼ੌਜੀ ਹਰਭਜਨ ਸਿੰਘ, ਜਥੇਦਾਰ ਸ਼ਿੰਦਰ ਸਿੰਘ, ਮਲਕੀਤ ਸਿੰਘ ਖ਼ਾਲਸਾ, ਪਾਲ ਸਿੰਘ, ਗੁਰਦਿਆਲ ਸਿੰਘ, ਗੁਰਬਚਨ ਸਿੰਘ ਬੇਲੇਕਾ, ਡਾ. ਗੁਰਮੀਤ ਸਿੰਘ, ਡਾ. ਜਗਤਾਰ ਸਿੰਘ, ਮਨੀਸ਼ ਕੁਮਾਰ ਨਿਹਾਲ ਸਿੰਘ ਵਾਲਾ, ਭਿੰਦਾ ਸਿੰਘ, ਬਿੱਟੂ ਸਿੰਘ, ਹਰਦੀਪ ਸਿੰਘ ਈਨਾ, ਸੁਖਚੈਨ ਸਿੰਘ ਧਾਲੀਵਾਲ, ਕੈਪਟਨ ਗੁਰਮੇਲ ਸਿੰਘ ਗਿੱਲ, ਨਛੱਤਰ ਸਿੰਘ ਲੋਟੇ, ਬਿੰਦਰ ਸਿੰਘ ਏ.ਬੀ., ਮੁਕੰਦ ਸਿੰਘ, ਸਰਬਨ ਸਿੰਘ, ਚਮਕੌਰ ਸਿੰਘ, ਬੱਬੂ ਸਿੰਘ, ਜਸਵੀਰ ਸਿੰਘ, ਬਿੰਦਰ ਸਿੰਘ ਮਾਨ, ਬੂਟਾ ਸਿੰਘ ਮਾਨ, ਪ੍ਰੇਮ ਸਿੰਘ ਗਿੱਲ, ਪ੍ਰਦੀਪ ਸਿੰਘ ਠੀਕਰ, ਨਿੰਮਾ ਜਲਾਲ, ਪਾਲ ਸਿੰਘ, ਮਿਸਤਰੀ ਜੱਗਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ 6 ਨੂੰ -ਅਵਤਾਰ ਸਿੰਘ ਅਗਲੀ ਖ਼ਬਰ ਕੇਂਦਰੀ ਬਜਟ ਕਿਸਾਨ ਪੱਖੀ ਨਹੀਂ-ਬੀਕੇਯੂ ਲੱਖੋਵਾਲ <br/>
Ad Position 24