ਮੋਗਾ, 2 ਫਰਵਰੀ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਗੌਰਮਿੰਟ ਕਰਮਚਾਰੀ) ਮੋਗਾ ਦੀ ਮੀਟਿੰਗ ਪੰਜਾਬ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ, ਕੌਂਸਲ ਪ੍ਰਧਾਨ ਮੋਗਾ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਕੌਂਸਲ ਦਫਤਰ ਮੋਗਾ ਵਿਖੇ ਹੋਈ | ਉਨ੍ਹਾਂ ਦੱਸਿਆ ਕਿ ਕੌਂਸਲ 2010 ਤੋਂ ਰਾਜ ਪੱਧਰ 'ਤੇ ਫੈਡਰੇਸ਼ਨ ਪੰਜਾਬ ਨਾਲ ਜੁੜੀ ਹੋਈ ਹੈ ਜੋ ਕਿ ਸਮੇਂ 2 ਦੀਆਂ ਸਰਕਾਰਾਂ ਦੇ ਸਮਾਜਿਕ, ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਮੰਤਰੀ, ਪੰਜਾਬ ਨਾਲ ਬਜ਼ੁਰਗ ਭਲਾਈ ਐਕਟ 2007 ਅਤੇ ਸੰਸ਼ੋਧਨ 2013 ਅਤੇ 2019 ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਮੀਟਿੰਗਾਂ ਵਿਚ ਮੁੱਦੇ ਬਜ਼ੁਰਗਾਂ ਦੇ ਜਿਊਣ, ਜਾਇਦਾਦ, ਸੁਰੱਖਿਆ, ਸਿਹਤ, ਗੁਜ਼ਾਰਾ ਭੱਤਾ ਅਤੇ ਸਨਮਾਨਯੋਗ ਜੀਵਨ ਆਦਿ ਚੁੱਕ ਕੇ ਬਜ਼ੁਰਗਾਂ ਲਈ ਸਾਰਥਿਕ ਸਿੱਧ ਹੋਈ ਹੈ | ਗੁਆਂਢੀ ਸੂਬੇ ਦੀ ਤਰਜ਼ ਤੇ ਪੈਨਸ਼ਨ ਵਾਧਾ 3500 ਰੁਪਏ ਸਬੰਧੀ ਕੋਸ਼ਿਸ਼ ਕਰ ਰਹੀ ਹੈ, ਬਜ਼ੁਰਗ ਭਲਾਈ ਐਕਟ ਬਾਰੇ ਦੱਸਿਆ | ਕੌਂਸਲ ਵਲੋਂ ਲੇਖਕ ਮਾਸਟਰ ਜੋਧ ਸਿੰਘ ਦਾ ਲੋਈ ਦੇ ਕੇ ਸਨਮਾਨ ਕੀਤਾ | ਦਰਬਾਰ ਸਿੰਘ ਗਿੱਲ ਦੇ ਜਨਮ ਦਿਨ 'ਤੇ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਜੋਗਿੰਦਰ ਸਿੰਘ ਲੋਹਾਮ, ਗੁਰਚਰਨ ਸਿੰਘ, ਵਿਜੈ ਸ਼ਰਮਾ, ਇਕਬਾਲ ਸਿੰਘ ਲੋਹਾਮ, ਸੁਰੇਸ਼ ਕੁਮਾਰ, ਗੁਰਬੀਰ ਸਿੰਘ, ਨਿਰੰਜਨ ਸਿੰਘ, ਮਦਨ ਲਾਲ, ਹਰਪ੍ਰੀਤ ਸਿੰਘ, ਜਗਦੀਪ ਸਿੰਘ, ਸੁਖਚੈਨ ਸਿੰਘ ਹੀਰਾ, ਹਰਭਜਨ ਸਿੰਘ ਨਾਗਰਾ, ਲਾਲ ਚੰਦ ਅਰੋੜਾ, ਅਮਰ ਸਿੰਘ, ਮਾ. ਪ੍ਰੇਮ ਕੁਮਾਰ, ਜੋਗਿੰਦਰ ਸਿੰਘ ਸੰਘਾ, ਗਿਆਨ ਸਿੰਘ, ਨਰੇਸ਼ ਕੁਮਾਰ ਅਰੋੜਾ, ਪੁਰਸ਼ੋਤਮ ਲਾਲ, ਜਸਵੀਰ ਸਿੰਘ, ਰਾਜਿੰਦਰ ਸਿੰਘ ਲੋਹਾਮ, ਹੀਰਾ ਲਾਲ ਬਾਂਸਲ, ਵਿਜੈ ਕੁਮਾਰ ਸੂਦ, ਸੁਰਿੰਦਰ ਸਿੰਘ, ਜਗਦੀਪ ਸਿੰਘ, ਵਿਜੈ ਕੁਮਾਰ ਬਾਂਸਲ, ਦਲਜੀਤ ਸਿੰਘ, ਸਵਤੰਤਰ ਗੁਪਤਾ, ਜਗਦੀਪ ਸਿੰਘ, ਭੁਪਿੰਦਰ ਸਿੰਘ, ਦਲਜੀਤ ਸਿੰਘ ਭੁੱਲਰ ਸ਼ਾਮਿਲ ਸਨ |