05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਿਹਾਲ ਸਿੰਘ ਵਾਲਾ ਦੀ ਗੋਲਡਨ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 04-02-2026
ਨਿਹਾਲ ਸਿੰਘ ਵਾਲਾ, 3 ਫਰਵਰੀ (ਸੁਖਦੇਵ ਸਿੰਘ ਖਾਲਸਾ)-ਨਿਹਾਲ ਸਿੰਘ ਵਾਲਾ ਦੀ ਗੋਲਡਨ ਸੀਨੀਅਰ ਸਿਟੀਜ਼ਨ ਦੀ ਵਿਸ਼ੇਸ਼ ਮੀਟਿੰਗ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਗੋਲਡਨ ਸੀਨੀਅਰ ਸਿਟੀਜ਼ਨ ਕਲੱਬ ਦੀ ਚੋਣ ਕੀਤੀ ਗਈ | ਜਿਸ 'ਚ ਪ੍ਰਧਾਨ ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਉਪ ਪ੍ਰਧਾਨ ਵਿਜੇ ਜੋਸ਼ੀ, ਜਨਰਲ ਸਕੱਤਰ ਯਸ਼ਪਾਲ ਰਾਇ, ਖਜ਼ਾਨਚੀ ਯਸ਼ਪਾਲ ਸੇਠੀ, ਮੈਂਬਰ ਰਿਟਾ. ਇੰਸਪੈਕਟਰ ਪਾਲ ਸਿੰਘ ਸਿੱਧੂ ਅਤੇ ਅਮਰਜੀਤ ਛਾਬੜਾ ਤੇ ਮੰਗਤ ਰਾਇ ਨੂੰ ਸਰਪ੍ਰਸਤ ਚੁਣਿਆ ਗਿਆ | ਇਸ ਮੌਕੇ ਨਵੀਂ ਚੁਣੀ ਗਈ ਕਲੱਬ ਦੇ ਪ੍ਰਧਾਨ ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ ਨੇ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਨਿਹਾਲ ਸਿੰਘ ਵਾਲਾ ਦੇ ਸਮੂਹ ਸੀਨੀਅਰ ਸਿਟੀਜ਼ਨ ਕਲੱਬ ਮੈਂਬਰਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪੱੁਜਦਾ ਕਰਕੇ ਉਨ੍ਹਾਂ ਦੇ ਹੱਲ ਲਈ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਨੂੰ ਆਪਣੇ ਕਾਰਡ ਪਹਿਲ ਦੇ ਆਧਾਰ 'ਤੇ ਬਣਾਉਣ ਦੀ ਲੋੜ ਹੈ | ਇਸ ਮੌਕੇ ਸਰਪੰਚ ਨਿਰਭੈ ਸਿੰਘ ਬਰਾੜ, ਸਾਬਕਾ ਚੇਅਰਮੈਨ ਗਿਆਨੀ ਸੁਖਦੇਵ ਸਿੰਘ ਬਰਾੜ, ਮੈਨੇਜਰ ਇਕਬਾਲ ਸਿੰਘ ਕਲੇਰ, ਪਿ੍ੰਸੀਪਲ ਹਰਭਜਨ ਸਿੰਘ, ਡਾਕਟਰ ਸ਼ਿਵਦੇਵ ਸਿੰਘ, ਲੈਕ. ਸੁਖਮਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਧਾਨ ਗੁਰਮੇਲ ਸਿੰਘ ਬੰਮਰਾ, ਬੇਅੰਤ ਸਿੰਘ, ਸ਼ਿਵਰਾਜ ਗਰਗ, ਕੇਵਲ ਕ੍ਰਿਸ਼ਨ, ਰਾਮ ਕੁਮਾਰ ਸੈਨ, ਕੌਸ਼ਲ ਸ਼ਰਮਾ, ਸਤਪਾਲ, ਰਾਮ ਰਤਨ, ਸੇਵਕ ਕੁਮਾਰ, ਦਰਸ਼ਨਪਾਲ, ਨੈਬ ਸਿੰਘ, ਡਾਕਟਰ ਪਰਮਿੰਦਰ ਸਿੰਘ ਟੋਨੀ, ਰਿਟਾ. ਐਸ.ਐਚ.ਓ. ਬਲਜਿੰਦਰ ਸਿੰਘ, ਅਮਰਜੀਤ ਸ਼ਰਮਾ, ਜਸਪਤ ਰਾਏ ਸ਼ਰਮਾ, ਰਜਿੰਦਰ ਕੁਮਾਰ ਬੱਬਾ, ਦਰਸ਼ਨ ਕੁਮਾਰ, ਰਾਮ ਕਲਿਆਣ ਸਿੰਘ, ਤਰਸੇਮ ਲਾਲ, ਸ਼ਿਵਰਾਜ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੰਨੀ ਗਿੱਲ ਦੀ ਅਗਵਾਈ 'ਚ ਵੰਡੇ ਲੱਡੂ <br/> ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਦੇਣ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ 'ਚ ਭਰੋਸਾ ਵਧਿਆ- ਸਰਪੰਚ ਭੁੱਲਰ, ਡਾ. ਢਿੱਲੋਂ <br/>
Ad Position 24