ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ੁਸ਼ੀ 'ਚ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਅਤੇ ਹਲਕੇ ਦੇ ਚਾਰੇ ਸਰਕਲ ਪ੍ਰਧਾਨ ਰਵਦੀਪ ਸਿੰਘ ਦਾਰਾਪੁਰ ਸਰਕਲ ਪ੍ਰਧਾਨ ਦੌਲਤਪੁਰਾ, ਸਰਕਲ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ ਸਰਕਲ ਡਰੋਲੀ ਭਾਈ, ਬਿਪਨਪਾਲ ਸਿੰਘ ਖੋਸਾ ਸਰਕਲ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ ਸਰਕਲ ਘੱਲ ਕਲਾਂ, ਗੁਰਬਿੰਦ ਸਿੰਘ ਸਿੰਘਾ ਵਾਲਾ ਸਰਕਲ ਪ੍ਰਧਾਨ ਚੜਿੱਕ ਤੇ ਦਰਜਾ ਬ ਦਰਜਾ ਆਗੂ ਹਾਜ਼ਰ ਸਨ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਦੇਸ ਦੀ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਹੀ ਨਹੀਂ ਦਿੱਤੀ ਸਗੋਂ ਵਿਰੋਧੀਆਂ ਵਲੋਂ ਅਤੇ ਆਪ ਸਰਕਾਰ ਵਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜੋ ਗ਼ਲਤ ਕੂੜ ਪ੍ਰਚਾਰ ਕੀਤਾ ਗਿਆ, ਉਸ ਦਾ ਸੱਚ ਵੀ ਲੋਕਾਂ ਦੇ ਸਾਹਮਣੇ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਿਆਸੀ ਕਿੜ ਕੱਢਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੀ ਅਜਿਹਾ ਕੀਤਾ ਜਾ ਰਿਹਾ ਸੀ | ਸੰਨੀ ਗਿੱਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਲਈ ਦਿਨ ਰਾਤ ਇਕ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਸਾਲ 2027 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ | ਇਸ ਮੌਕੇ ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਕੌਂਸਲਰ ਮਨਜੀਤ ਸਿੰਘ ਧੰਮੂ, ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਰਣਜੀਤ ਸਿੰਘ ਭਾਊ, ਨਸੀਬ ਸਿੰਘ ਰੱਤੂ, ਸੁਖਬੀਰ ਸਿੰਘ ਗਿੱਲ, ਪਰਮਜੀਤ ਸਿੰਘ ਨੈਸਲੇ, ਸੁਖਚੈਨ ਸਿੰਘ ਰਾਮੰੂਵਾਲਾ, ਮਹਿੰਦਰ ਸਿੰਘ, ਜਗਤਾਰ ਸਿੰਘ ਸਾਬਕਾ ਕੌਂਸਲਰ, ਪਰਮਿੰਦਰ ਸਿੰਘ ਸਫਰੀ ਸਾਬਕਾ ਕੌਂਸਲਰ, ਪ੍ਰੇਮ ਸਿੰਘ ਚੱਕੀ ਵਾਲੇ, ਜਤਿੰਦਰ ਸਿੰਘ, ਸੁਰਜੀਤ ਸਿੰਘ ਸੰਧੂਆਂ ਵਾਲਾ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਖੀਵਾ, ਬਿੱਟੂ ਗਿੱਲ ਸਾਬਕਾ ਕੌਂਸਲਰ, ਕਾਲਾ ਸਿੰਘ ਸਫਰੀ, ਦਿਲਪ੍ਰੀਤ ਸਿੰਘ ਖੋਸਾ ਪਾਂਡੋ, ਦਿਲਬਾਗ ਸਿੰਘ ਰੰਧਾਵਾ, ਅਨੂਪ ਸਿੰਘ ਸੰਧੂ, ਦਿਲਬਾਗ ਸਿੰਘ ਬਿੱਟੂ, ਜਸਨੂਰ ਸਿੰਘ ਗਿੱਲ, ਉਂਕਾਰ ਸਿੰਘ ਬਾਠ, ਅਨਮੋਲਜੀਤ ਸਿੰਘ, ਗੁਰਜੰਟ ਸਿੰਘ ਸਰਪੰਚ, ਗੁਰਤੇਜ ਸਿੰਘ ਸਰਪੰਚ, ਹਰਮਨਦੀਪ ਸਿੰਘ ਦੌਲਤਪੁਰਾ, ਏਕਮ ਬੈਂਸ, ਪ੍ਰੀਤ ਜੰਮੂ, ਮਨਜੀਤ ਸਿੰਘ ਮਿੰਟੂ, ਅਨਿੱਤਰ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ |