05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਾਨਕਸਰ ਕਲੇਰਾਂ ਤੋਂ ਆਏ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 04-02-2026
ਕੋਟ ਈਸੇ ਖਾਂ, 3 ਫਰਵਰੀ (ਗੁਰਮੀਤ ਸਿੰਘ ਖਾਲਸਾ)-ਬਾਬਾ ਕੁੰਦਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਕਲੇਰਾਂ ਤੋਂ ਹਰੀਕੇ ਤੱਕ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਦਾ ਇਲਾਕਾ ਕੋਟ ਈਸੇ ਖਾਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਪਿੰਡ ਲੁਹਾਰਾ, ਜਨੇਰ ਤੋਂ ਹੁੰਦੇ ਹੋਏ ਭਾਗਪੁਰ ਗਗੜਾ ਵਿਖੇ ਪੁੱਜਾ, ਜਿੱਥੇ ਬਾਬਾ ਈਸ਼ਰ ਸਿੰਘ ਕਾਲਜ ਦੀ ਮੈਨੇਜਮੈਂਟ ਸਟਾਫ, ਵਿਦਿਆਰਥੀਆਂ ਤੇ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ | ਉਪਰੰਤ ਕੋਟ ਈਸੇ ਖਾਂ ਵਿਖੇ ਸਥਾਨਕ ਮੋਗਾ ਰੋਡ ਤੋਂ ਇਲਾਵਾ ਗੁਰਦੁਆਰਾ ਭਾਈ ਲਾਲੋ ਜੀ ਕੋਲ ਠਾਠ ਮਸੀਤਾਂ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ, ਸ਼ਹਿਰ, ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਨਾਲ ਪੁੱਜੀਆਂ ਸੰਗਤਾਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ ਤੇ ਇੱਥੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਆਂ | ਉਪਰੰਤ ਦੌਲੇਵਾਲਾ ਮਾਇਰ ਤੋਂ ਹੁੰਦਾ ਹੋਇਆ ਨਗਰ ਕੀਰਤਨ ਦਾ ਨਾਨਕਸਰ ਠਾਠ ਮੁਹਾਰ ਵਿਖੇ ਕੁਝ ਸਮੇਂ ਲਈ ਪੜਾਅ ਹੋਇਆ, ਇੱਥੇ ਸਕੂਲ ਵਿਦਿਆਰਥੀਆਂ ਸੰਗਤਾਂ ਤੇ ਪਿੰਡ ਮੁਹਾਰ ਵਾਸੀਆਂ ਨੇ ਵੀ ਸੇਵਾਵਾਂ ਨਿਭਾਉਂਦਿਆਂ ਨਗਰ ਕੀਰਤਨ ਦਾ ਸਵਾਗਤ ਕੀਤਾ | ਉਪਰੰਤ ਨਗਰ ਕੀਰਤਨ ਹਰੀਕੇ ਲਈ ਰਵਾਨਾ ਹੋਇਆ |

Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ <br/> ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੰਨੀ ਗਿੱਲ ਦੀ ਅਗਵਾਈ 'ਚ ਵੰਡੇ ਲੱਡੂ <br/>
Ad Position 24