ਕੋਟ ਈਸੇ ਖਾਂ, 3 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀਟੂ ਜ਼ਿਲ੍ਹਾ ਮੋਗਾ ਵਲੋਂ ਕਾਮਰੇਡ ਸੁਰਜੀਤ ਸਿੰਘ ਗਗੜਾ, ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਜ਼ਿਲ੍ਹਾ ਮੋਗਾ ਦੀ ਅਗਵਾਈ ਵਿਚ ਪਾਰਟੀ ਦਫਤਰ ਕੋਟ ਈਸੇ ਖਾਂ ਵਿਖੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਆਪਣੇ ਸੰਬੋਧਨ ਵਿਚ ਸਾਥੀਆਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਬਜਟ ਸੰਸਦ ਵਿਚ ਪੇਸ਼ ਕੀਤਾ ਗਿਆ, ਉਸ ਵਿਚ ਮਜ਼ਦੂਰਾਂ ਅਤੇ ਕਿਸਾਨੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਨਾ ਹੀ ਪੰਜਾਬ ਲਈ ਕੋਈ ਰਾਹਤ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵਲੋਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਬਿੱਲ ਜਿਵੇਂ ਕਿ ਬੀਜ ਬਿੱਲ 2025, ਬਿਜਲੀ ਬਿੱਲ 2025 ਅਤੇ ਮਨਰੇਗਾ ਦੀ ਥਾਂ ਜੀ ਰਾਮ ਜੀ ਬਿੱਲ ਪੇਸ਼ ਕੀਤੇ ਗਏ, ਜੋ ਕਿ ਮਜ਼ਦੂਰ ਅਤੇ ਕਿਸਾਨ ਵਿਰੋਧੀ ਹਨ | ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਮਰੇਡ ਬਲਰਾਮ ਸਿੰਘ ਠਾਕੁਰ, ਕਾਮਰੇਡ ਪਿਆਰਾ ਸਿੰਘ ਜਾਨੀਆ, ਕਾਮਰੇਡ ਗੁਰਿੰਦਰ ਸਿੰਘ ਵੈਰੜ, ਕਾਮਰੇਡ ਸੁਰਿੰਦਰਪਾਲ ਕੋਟ ਈਸੇ ਖਾਂ, ਕਾਮਰੇਡ ਹਰਭਜਨ ਸਿੰਘ ਮਹਿਲ, ਡਾ. ਸ਼ਰਨਜੀਤ ਸਿੰਘ, ਕਾਮਰੇਡ ਸੁਖਦੇਵ ਸਿੰਘ ਗਲੋਟੀ, ਕਾਮਰੇਡ ਬਲਦੇਵ ਸਿੰਘ ਚੱਕੀ ਵਾਲਾ, ਕਾਮਰੇਡ ਕੁਲਵਿੰਦਰ ਸਿੰਘ ਰਡਿਆਲਾ, ਸੁਖਵਿੰਦਰ ਸਿੰਘ ਕਾਲਾ, ਨਵਕਾਸ਼ ਖੇਤੀ ਸੇਵਾ ਸੈਂਟਰ, ਨਿਰੰਜਨ ਸਿੰਘ, ਸੁਖਪਾਲ ਸਿੰਘ ਲਹਿਰਾ, ਕਾਮਰੇਡ ਬਲਵਿੰਦਰ ਸਿੰਘ ਕੋਟ ਈਸੇ ਖਾਂ ਹਾਜ਼ਰ ਸਨ |