20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕਣਕ ਸਟੋਰੇਜ ਦੀ ਨਵੀਂ ਜਗ੍ਹਾ ਦੇ ਵਿਰੋਧ 'ਚ ਬੀਕੇਯੂ ਪੰਜਾਬ ਦਾ ਰੋਸ ਧਰਨਾ ਜਾਰੀ

Ad Position 21
No active advertisement
ਅਜੀਤ ਡੈਸਕ 06-02-2026
ਕੋਟ ਈਸੇ ਖਾਂ, 5 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਦੌਲੇਵਾਲਾ ਮਾਇਰ ਵਿਚ ਸ੍ਰੀ ਅੰਮਿ੍ਤਸਰ ਮੁੱਖ ਮਾਰਗ ਦੇ ਨਾਲ ਲੱਗਦੀ ਇਕ ਜ਼ਮੀਨ ਵਿਚ ਕਣਕ ਦੀ ਸਟੋਰੇਜ ਲਈ ਸਰਕਾਰ ਤੇ ਮਹਿਕਮੇ ਦੀ ਪ੍ਰਵਾਨਗੀ ਨਾਲ ਬਣਨ ਜਾ ਰਹੇ ਸਥਾਨ ਦਾ ਵਿਰੋਧ ਜਤਾਉਂਦਿਆਂ ਬੀਕੇਯੂ ਪੰਜਾਬ ਦੀ ਸਥਾਨਕ ਜਥੇਬੰਦੀ ਵਲੋਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਇਸੇ ਜਗ੍ਹਾ ਦੇ ਵਿਚ ਯੂਨੀਅਨ ਤੇ ਪਿੰਡ ਦੇ ਲੋਕਾਂ ਵਲੋਂ ਰੋਸ ਧਰਨਾ ਵੀ ਲਗਾਤਾਰ ਜਾਰੀ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਰੋਸ ਧਰਨੇ ਵਿਚ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮਕੇ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਤੇ ਹੋਰਨਾਂ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਜਗ੍ਹਾ ਦੇ ਬਿਲਕੁਲ ਸਾਹਮਣੇ ਸਰਕਾਰੀ ਸਕੂਲ ਦੇ ਨੇੜੇ ਹੀ ਰਿਹਾਇਸ਼ੀ ਆਬਾਦੀ ਹੈ ਤੇ ਜੇਕਰ ਇੱਥੇ ਕਣਕ ਦੇ ਪੁਲੰਥਾਂ ਲਈ ਜਗ੍ਹਾ ਬਣ ਜਾਂਦੀ ਹੈ ਤਾਂ ਸੁਸਰੀ, ਘੱਟੇ ਤੋਂ ਇਲਾਵਾ ਇੱਥੇ ਟਿੱਪਰ, ਟਰਾਲਿਆਂ ਰਾਹੀਂ ਕਣਕ ਦੀ ਲੁਹਾਈ ਤੇ ਚੁਕਾਈ ਕਾਰਨ ਰਿਹਾਇਸ਼ੀ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਆਗੂਆਂ ਨੇ ਕਿਹਾ ਕਿ ਯੂਨੀਅਨ ਪਿੰਡ ਦੇ ਵਸਨੀਕਾਂ ਦੇ ਨਾਲ ਖੜ੍ਹੀ ਹੈ ਤੇ ਇੱਥੇ ਪੁਲੰਥਾਂ ਨਹੀਂ ਲੱਗਣ ਦੇਣਗੇ | ਧਰਨੇ ਦੌਰਾਨ ਹਰਬੰਸ ਸਿੰਘ ਬਹਿਰਾਮਕੇ, ਕਾਰਜ ਸਿੰਘ ਮਸੀਤਾਂ, ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ, ਹਰਜਿੰਦਰ ਸਿੰਘ ਇਕਾਈ ਪ੍ਰਧਾਨ, ਪਵਨ ਕੁਮਾਰ, ਲਖਵੀਰ ਸਿੰਘ, ਮਨਦੀਪ ਸਿੰਘ ਮੰਨਾ, ਨਿਰਮਲ ਸਿੰਘ, ਸੂਰਤ ਸਿੰਘ ਕੋਰ ਕਮੇਟੀ ਮੈਂਬਰ, ਲਖਵਿੰਦਰ ਸਿੰਘ, ਲਾਲਜੀਤ ਸਿੰਘ, ਮੇਹਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਜੀਤ ਸਿੰਘ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਕੋਟ, ਨਮਸਕਾਰ ਸਿੰਘ ਮਿੰਟੂ, ਸੁਖਵਿੰਦਰ ਸਿੰਘ ਮਸੀਤਾਂ, ਦਲਜੀਤ ਸਿੰਘ ਬਹਿਰਾਮਕੇ, ਹਰਦਿਆਲ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਰੰਧਾਵਾਂ, ਨਵਦੀਪ ਸਿੰਘ ਤੋਂ ਇਲਾਵਾ ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਹਾਲ ਸਿੰਘ ਵਾਲਾ ਵਿਖੇ ਮਾਈਾਡਸਪਾਰਕ ਪ੍ਰੋਗਰਾਮ ਦਾ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਮੈਰਿਜ ਪੈਲੇਸ ਨੇੜੇ ਰੰਜਿਸ਼ 'ਚ ਚੱਲੀ ਗੋਲੀ ਨਾਲ ਨੌਜਵਾਨ ਜ਼ਖਮੀ ਕਥਿਤ ਮੁਲਜ਼ਮ ਅਸਲੇ ਸਮੇਤ ਕਾਬੂ
Ad Position 24