20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਬੱਧਨੀ ਕਲਾਂ 'ਚ 8 ਨੂੰ <br/>

Ad Position 21
No active advertisement
ਅਜੀਤ ਡੈਸਕ 06-02-2026
ਬੱਧਨੀ ਕਲਾਂ, 5 ਫਰਵਰੀ (ਸੰਜੀਵ ਕੋਛੜ)-ਐਮ. ਡੀ. ਮੈਡੀਸਨ ਕਰਨ ਉਪਰੰਤ ਡੀ.ਐਮ. ਕਾਰਡੀਓਲੋਜੀ (ਦਿਲ ਦੇ ਰੋਗਾ ਦੇ ਮਾਹਿਰ) ਦੀ ਡਿਗਰੀ ਹਾਸਲ ਕਰਕੇ ਆਪਣੇ ਸ਼ਹਿਰ ਦਾ ਨਾਂਅ ਰੌਸ਼ਨ ਕਰਨ ਵਾਲੇ ਡਾ. ਸਾਹਿਲ ਬਾਂਸਲ ਨੂੰ ਅੱਜ ਵੀ ਜਨਮ ਅਸਥਾਨ ਆਪਣੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ 'ਚ ਬਹੁਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ, ਡੀ.ਐਮ.ਸੀ. ਲੁਧਿਆਣਾ ਦੇ ਹੀਰੋ ਹਾਰਟ, ਮੈਡੀਵੇਵਸ ਲੁਧਿਆਣਾ ਆਦਿ ਤੋਂ ਇਲਾਵਾ ਹੋਰਨਾਂ ਨਾਮੀ ਹਸਪਤਾਲਾਂ 'ਚ ਆਪਣੀਆਂ ਸੇਵਾਵਾਂ ਦੇਣ ਵਾਲੇ ਡਾ. ਸਾਹਿਲ ਬਾਂਸਲ ਨੂੰ ਅੱਜ ਵੀ ਆਪਣੇ ਸ਼ਹਿਰ ਵਾਸੀਆਂ ਦਾ ਮੋਹ ਹੋਣ ਕਾਰਨ ਹਫ਼ਤੇ 'ਚ ਇਕ ਜਾਂ ਦੋ ਦਿਨ ਆਪਣੇ ਪਿਤਾ ਵਲੋਂ ਬਣਾਏ ਗਏ ਹਸਪਤਾਲ 'ਚ ਦਿਲ ਰੋਗ ਦੇ ਮਰੀਜ਼ਾਂ ਨੂੰ ਨਿਰਸਵਾਰਥ ਆਪਣੀਆਂ ਸੇਵਾਵਾਂ ਦੇਣ 'ਚ ਪਿੱਛੇ ਨਹੀਂ ਹਟਦੇ | ਇਸ ਸਮੇਂ ਡਾ. ਸਾਹਿਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਂਸਲ ਮੈਂਟਰਨਿਟੀ ਐਂਡ ਜਨਰਲ ਹਸਪਤਾਲ ਬੱਧਨੀ ਕਲਾਂ ਵਿਖੇ ਜਿੱਥੇ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਡਾ. ਸੁਰੇਸ਼ ਕੁਮਾਰ ਬਾਂਸਲ ਤੇ ਮਾਤਾ ਡਾ. ਅਨੂ ਬਾਂਸਲ ਮਰੀਜ਼ਾਂ ਨੂੰ ਲਾਭ ਦੇ ਰਹੇ ਹਨ, ਉੱਥੇ ਹੀ ਮੇਰੇ ਸ਼ਹਿਰ 'ਚ ਪ੍ਰਧਾਨ ਰਾਜਨ ਗੁਪਤਾ, ਸਕੱਤਰ ਬਲਰਾਜ ਕੁਮਾਰ ਸ਼ਰਮਾ, ਖ਼ਜ਼ਾਨਚੀ ਮੰਗਤ ਰਾਏ ਗਰਗ ਦੀ ਅਗਵਾਈ 'ਚ ਲਾਇਨਜ਼ ਕਲੱਬ ਦੀ ਪੂਰੀ ਟੀਮ ਵਲੋਂ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਤੋਂ 3 ਵਜੇ ਤੱਕ ਲਗਾਏ ਜਾ ਰਹੇ ਮੁਫ਼ਤ ਕੈਂਪ ਵਿਚ ਦਿਲ ਅਤੇ ਛਾਤੀ ਰੋਗ ਦੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਉੱਥੇ ਹੀ ਉਨ੍ਹਾਂ ਦੀ ਈ.ਸੀ.ਜੀ, ਤਿੰਨ ਮਹੀਨੇ ਦੀ ਸ਼ੂਗਰ ਤੋਂ ਇਲਾਵਾ ਲੋੜੀਦੇ ਟੈੱਸਟ ਵੀ ਮੁਫ਼ਤ 'ਚ ਕੀਤੇ ਜਾਣਗੇ | ਇਸ ਦੌਰਾਨ ਡਾ. ਸੁਰੇਸ਼ ਕੁਮਾਰ ਬਾਂਸਲ, ਡਾ. ਅਨੂ ਬਾਂਸਲ, ਡਾ. ਅਨਮੋਲ ਬਾਂਸਲ ਤੋਂ ਇਲਾਵਾ ਬਾਂਸਲ ਮੈਟਰਨਿਟੀ ਐਂਡ ਜਨਰਲ ਹਸਪਤਾਲ ਦੇ ਸਟਾਫ਼ ਮੈਂਬਰ ਉਨ੍ਹਾਂ ਦੇ ਨਾਲ ਇਸ ਕੈਂਪ 'ਚ ਆਪਣੀਆਂ ਬਾਖ਼ੂਬੀ ਸੇਵਾਵਾਂ ਨਿਭਾਉਂਦੇ ਹੋਏ ਮਰੀਜ਼ਾਂ ਦੀ ਜਾਂਚ ਕਰਨਗੇ | ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਆਪਣੀਆਂ ਪੁਰਾਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ ਦੀ ਅਪੀਲ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ਰਮਾ ਮਨੀ ਚੇਂਜਰ ਵਾਲਿਆਂ ਨੂੰ ਸਦਮਾ, ਨੌਜਵਾਨ ਲੜਕੇ ਦਾ ਦਿਹਾਂਤ <br/> ਅਗਲੀ ਖ਼ਬਰ ਵਿਦਿਆਰਥੀਆਂ ਨੇ ਵਿਸ਼ਵ ਕੈਂਸਰ ਦਿਵਸ 'ਤੇ ਪਿੰਡਾਂ ਵਿਚ ਜਾਗਰੂਕਤਾ ਪੈਦਾ ਕੀਤੀ
Ad Position 24