ਬਾਘਾ ਪੁਰਾਣਾ, 5 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਮੁੱਦਕੀ ਸੜਕ ਉੱਪਰ ਸਥਿਤ ਸ਼ਰਮਾ ਮਨੀ ਚੇਂਜਰ ਦੇ ਮਾਲਕ ਪਵਨ ਕੁਮਾਰ ਸ਼ਰਮਾ ਨੂੰ ਸਦਮਾ ਲੱਗਿਆ, ਜਦੋਂ ਨੌਜਵਾਨ ਪੁੱਤਰ ਅਸ਼ਪ੍ਰੀਤ ਸ਼ਰਮਾ ਉਰਫ ਗੱਗੂ ਦਾ ਭਰ ਜਵਾਨੀ ਵਿਚ ਅਚਾਨਕ ਹਾਰਟ ਅਟੈਕ ਨਾਲ ਬੇਵਕਤੀ ਦਿਹਾਂਤ ਹੋ ਗਿਆ | ਪਰਿਵਾਰ ਵਲੋਂ ਬੀਤੇ ਦਿਨੀਂ ਅਸ਼ਪ੍ਰੀਤ ਸ਼ਰਮਾ (ਗੱਗੂ) ਦਾ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਰਾਮ ਬਾਗ (ਸ਼ਮਸ਼ਾਨਘਾਟ) ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿਚ ਰਾਕੇਸ਼ ਕੁਮਾਰ ਐਕਸੀਅਨ ਬਿਜਲੀ ਵਿਭਾਗ, ਅਭਿਲੰਸ਼ ਚੰਦ ਜੁਗਨੀ ਆੜ੍ਹਤੀਆ, ਕੇਵਲ ਕਿ੍ਸ਼ਨ ਗਰਗ, ਪਰਮਜੀਤ ਸਿੰਘ ਕੈਂਥ ਸਾਬਕਾ ਕੌਂਸਲਰ, ਸੰਤ ਰਾਮ ਭੰਡਾਰੀ, ਅੰਮਿ੍ਤਪਾਲ ਸਿੰਘ, ਸੁਰਜੀਤ ਸਿੰਘ ਕੈਂਥ, ਤਰੁਨ ਮਿੱਤਲ ਕੌਂਸਲਰ, ਰੋਸ਼ਨ ਲਾਲ ਰੋਸ਼ੀ ਠੇਕੇਦਾਰ, ਕਰਨੈਲ ਸਿੰਘ ਗਿੱਲ ਕਾਲੇਕੇ ਆੜ੍ਹਤੀਆ, ਰਾਜ ਗਰਗ ਆੜ੍ਹਤੀਆ, ਸਾਜਨ ਮੋਗਾ, ਐਡਵੋਕੇਟ ਮਨੂੰ ਜੋਸ਼ੀ, ਕੇਵਲ ਕਿ੍ਸ਼ਨ ਸ਼ਰਮਾ, ਸੁਰਿੰਦਰ ਸ਼ਰਮਾ, ਸ਼ਵਿੰਦਰਪਾਲ ਸਿੰਗਲਾ (ਛਿੰਦਾ), ਲੱਕੀ ਗੋਇਲ, ਮਨਪ੍ਰੀਤ ਸ਼ਰਮਾ, ਨਰਿੰਦਰਪਾਲ, ਜਗਰੂਪ ਸਿੰਘ ਬਰਾੜ, ਜਸਵਿੰਦਰ ਗਰੇਵਾਲ ਕੈਨੇਡਾ, ਬਲਵੀਰ ਸਿੰਘ, ਗੁਰਤੇਜ ਸਿੰਘ ਤੇਜਾ ਮਾੜੀ ਮੁਸਤਫਾ, ਰੂਬਲ ਸ਼ਰਮਾ, ਚਰਨਜੀਤ ਸ਼ਰਮਾ, ਗੌਰਵ ਬਤਰਾ, ਜਗਰੂਪ ਸਿੰਘ ਰੂਪਾ ਆੜ੍ਹਤੀਆ, ਪੱਪੂ ਮਿੱਤਲ, ਧਰਮਪਾਲ ਕਾਂਸਲ ਆੜ੍ਹਤੀਆ, ਸਰਬਜੀਤ ਸਿੰਘ ਨੱਥੋਕੇ, ਦੀਪਕ ਗੋਇਲ, ਅਜੇ ਮਿੱਤਲ (ਬਿੱਟੂ) ਆੜ੍ਹਤੀਆ, ਕਰਮਪਾਲ ਸਿੰਗਲਾ ਕਾਕਾ ਆਦਿ ਰਾਜਸੀ, ਗੈਰ-ਰਾਜਸੀ, ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਸ਼ਖਸੀਅਤਾਂ ਨੇ ਸ਼ਰਮਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |