20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 06-02-2026
ਠੱਠੀ ਭਾਈ, 5 ਫਰਵਰੀ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਜ਼ਿਲ੍ਹਾ ਮੋਗਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਜ਼ੋਨ ਵਲੋਂ ਤਿੰਨ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਵਿਚ ਸੰਸਥਾ ਦੀਆਂ 650 ਵਿਦਿਆਰਥਣਾਂ ਨੇ ਭਾਗ ਲਿਆ | ਇਸ ਮੌਕੇ ਗੁਰਬਿੰਦਰ ਸਿੰਘ ਸਿਵੀਆਂ, ਰਣਜੀਤ ਸਿੰਘ, ਤੇਜ ਸਿੰਘ, ਹਰਨਾਮ ਸਿੰਘ, ਬਸੰਤ ਸਿੰਘ, ਜਗਮੋਹਨ ਸਿੰਘ, ਗੁਰਚਰਨ ਸਿੰਘ, ਗੁਰਲੀਨ ਕੌਰ, ਐਸ਼ਪ੍ਰੀਤ ਕੌਰ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਲੋਅੱਪ ਅਤੇ ਮੋਨੀਟਰਿੰਗ ਸੈੱਲ ਦੇ ਡਾਇਰੈਕਟ ਡਾ. ਅਵੀਨਿੰਦਰਪਾਲ ਸਿੰਘ ਅਤੇ ਕੈਂਪ ਕੋਆਰਡੀਨੇਟਰ ਨਵਨੀਤ ਸਿੰਘ ਵਿਦਿਆਰਥੀਆਂ ਦੇ ਰੂਬਰੂ ਹੋਏ | ਕੈਂਪ ਦੀ ਸ਼ੁਰੂਆਤ ਹਰ ਦਿਨ ਪ੍ਰਮਾਤਮਾ ਦੀ ਉਸਤਤ ਵਿਚ ਸ਼ਬਦ ਗਾਇਨ ਨਾਲ ਕੀਤੀ ਗਈ | ਗਾਰਡ ਆਫ਼ ਆਨਰ ਦੇ ਪ੍ਰਤੀਕ ਨਿਸ਼ਾਨ ਸਾਹਿਬ ਨੂੰ ਬੁਲੰਦ ਕੀਤਾ ਗਿਆ | ਡਾ. ਅਵੀਨਿੰਦਰਪਾਲ ਸਿੰਘ ਨੇ ਕ੍ਰੋਧ 'ਤੇ ਕਾਬੂ ਪਾਉਣ ਦੇ ਬੜੇ ਹੀ ਸਰਲ ਤਰੀਕੇ ਸਮਝਾਏ | ਕਰਮਜੀਤ ਸਿੰਘ ਜੈਤੋ ਨੇ ਸਫਲਤਾ ਅਤੇ ਵਚਨ ਬੱਧਤਾ, ਜਗਮੋਹਨ ਸਿੰਘ ਨੇ ਜੀਵਨ ਵਿਚ ਯੋਜਨਾਬੰਦੀ, ਗੁਰਚਰਨ ਸਿੰਘ ਨੇ ਮਨੁੱਖ ਦੀ ਪਰਿਵਾਰ, ਸਮਾਜ, ਖ਼ੁਦ ਅਤੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਬਾਰੇ ਸਮਝਾਇਆ | ਐਸ਼ਪ੍ਰੀਤ ਕੌਰ ਨੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਅਤੇ ਅਸਲ ਮਨੁੱਖੀ ਹੋਂਦ ਨੂੰ ਕਵਿਤਾ ਰਾਹੀਂ ਸਾਂਝਾ ਕੀਤਾ | ਮੈਡਮ ਗੁਰਲੀਨ ਕੌਰ ਨੇ ਵਿਲੱਖਣ ਸ਼ਖ਼ਸੀਅਤ ਬਣਨ ਲਈ ਉੱਚੀ ਸੁੱਚੀ ਸੋਚ, ਪ੍ਰਮਾਤਮਾ ਤੇ ਭਰੋਸਾ, ਖ਼ੁਦ ਦੀ ਇੱਜ਼ਤ ਕਰਨ, ਆਤਮ ਚਿੰਤਨ ਕਰਨ ਅਤੇ ਆਤਮਵਿਸ਼ਵਾਸ ਦਾ ਧਾਰਨੀ ਹੋਣ ਤੇ ਜ਼ੋਰ ਦਿੱਤਾ | ਗੁਰਵਿੰਦਰ ਸਿੰਘ ਨੇ ਨਾਮ ਅਭਿਆਸ ਕਰਵਾਇਆ ਅਤੇ ਚੰਗੇ ਗੁਣ ਧਾਰਣ ਕਰਨ, ਵਿਅਰਥਕ ਚਿੰਤਾ ਵਾਲੀ ਸੋਚ ਤੋਂ ਬਚਣ, ਤਣਾਅ ਰਹਿਤ ਜ਼ਿੰਦਗੀ ਜਿਉਣ, ਗੁਰੂ ਤੇ ਗੁਰਬਾਣੀ ਨਾਲ ਜੁੜਨ ਦੀ ਬੜੀ ਹੀ ਸਰਲ ਤਕਨੀਕ ਸਾਂਝੀ ਕੀਤੀ | ਵਿਦਾਇਗੀ ਸੈਸ਼ਨ ਵਿਚ ਵਿਦਿਆਰਥਣਾਂ ਨੇ ਕੈਂਪ ਦੇ ਨਿੱਜੀ ਅਨੁਭਵ ਸਾਂਝੇ ਕੀਤੇ | ਸਟੱਡੀ ਸਰਕਲ ਵਲੋਂ ਕਾਲਜ ਸਟਾਫ਼ ਵਿਚ ਧਾਰਮਿਕ ਲਿਟਰੇਚਰ ਵੰਡਿਆ ਗਿਆ ਅਤੇ ਸੁਖਾਨੰਦ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਲਈ ਸੰਸਥਾ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ | ਸੰਸਥਾ ਵਲੋਂ ਪਿ੍ੰਸੀਪਲ ਡਾ. ਸੋਨੀਆ ਜਿੰਦਲ ਅਤੇ ਕੈਂਪ ਇੰਚਾਰਜ ਪ੍ਰੋ. ਸਤਵਿੰਦਰ ਕੌਰ ਨੇ ਸਟੱਡੀ ਸਰਕਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ, ਚਰਨਜੀਤ ਸਿੰਘ ਗੱਬੀ, ਜੱਸਾ ਸਿੰਘ, ਚਰਨਜੀਤ ਸਿੰਘ ਸਿੱਧੂ, ਸੁਖਦੇਵ ਸਿੰਘ, ਦਿਆ ਸਿੰਘ, ਅਜਮੇਰ ਸਿੰਘ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ਼ਰਮਾ ਮਨੀ ਚੇਂਜਰ ਵਾਲਿਆਂ ਨੂੰ ਸਦਮਾ, ਨੌਜਵਾਨ ਲੜਕੇ ਦਾ ਦਿਹਾਂਤ <br/>
Ad Position 24