20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਹਾਈਕੋਰਟ ਵਲੋਂ ਨਵੀਂ ਵਾਰਡਬੰਦੀ 'ਤੇ 18 ਫਰਵਰੀ ਤੱਕ ਰੋਕ-ਮਾਨ <br/>

Ad Position 21
No active advertisement
ਅਜੀਤ ਡੈਸਕ 06-02-2026
ਮੋਗਾ, 5 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਵਿਖੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੋਗਾ ਦੇ 9 ਕਾਂਗਰਸੀ ਕੌਂਸਲਰਾਂ ਵਲੋਂ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ ਹਾਈਕੋਰਟ ਵਿਚ ਪਾਈ ਰਿੱਟ ਪਟੀਸ਼ਨ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਨਵੀਂ ਵਾਰਡਬੰਦੀ, ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ 'ਤੇ 18 ਫਰਵਰੀ ਤੱਕ ਰੋਕ ਲਗਾ ਦਿੱਤੀ | ਮਾਨ ਨੇ ਕਿਹਾ ਕਿ ਇਸ ਰੋਕ ਨਾਲ ਪਟੀਸ਼ਨ ਕਰਤਾ ਕੌਂਸਲਰਾਂ ਤੇ ਮੋਗਾ ਸ਼ਹਿਰ ਦੇ ਲੋਕ ਜੋ ਨਵੀਂ ਵਾਰਡਬੰਦੀ ਦਾ ਵਿਰੋਧ ਕਰ ਰਹੇ ਹਨ, ਅੰਦਰ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਮੋਗਾ ਵਾਸੀ ਨਵੀਂ ਵਾਰਡਬੰਦੀ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਇਸ ਝਾੜੂ ਸਰਕਾਰ ਵਲੋਂ ਸਿਆਸੀ ਲਾਹਾ ਲੈਣ ਲਈ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਆਪਣੇ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਵਾਰਡਬੰਦੀ ਕੀਤੀ ਸੀ | ਨਵੀਂ ਵਾਰਡਬੰਦੀ ਨਾਲ ਮੋਗਾ ਸ਼ਹਿਰ ਦੇ ਲੱਖਾਂ ਲੋਕਾਂ ਦੇ ਸ਼ਨਾਖ਼ਤੀ ਪੱਤਰ, ਆਧਾਰ ਕਾਰਡ ਤੇ ਪਾਸਪੋਰਟਾਂ 'ਤੇ ਨਵੀਂ ਵਾਰਡਬੰਦੀ ਨਾਲ ਪਤੇ ਬਦਲ ਜਾਣਗੇ ਜਿਸ ਨਾਲ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਮਾਨ ਨੇ ਰਿੱਟ ਪਟੀਸ਼ਨ ਪਾਉਣ ਵਾਲੇ 9 ਕੌਂਸਲਰਾਂ ਅਮਨਪ੍ਰੀਤ ਕੌਰ ਮਾਨ, ਸਾਹਿਲ ਅਰੋੜਾ, ਜਸਪ੍ਰੀਤ ਵਿੱਤੀ, ਤਰਸੇਮ ਸਿੰਘ, ਵਿਜੇ ਖੁਰਾਣਾ, ਰੀਮਾ ਸੂਦ, ਰਾਮ ਕੌਰ, ਮਨਜੀਤ ਕੌਰ, ਅਮਰਜੀਤ ਅੰਬੀ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੀਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ (ਲੜਕੀਆਂ) 'ਚ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ
Ad Position 24