ਕਿਸ਼ਨਪੁਰਾ ਕਲਾਂ, 5 ਫਰਵਰੀ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਈ ਧਾਰਮਿਕ ਪ੍ਰੀਖਿਆ 'ਚ ਚੰਗੇ ਨੰਬਰ ਲੈ ਕੇ 2100-2100 ਰੁਪਏ ਵਜ਼ੀਫ਼ਾ ਪ੍ਰਾਪਤ ਕੀਤਾ ਹੈ | ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਕਰਨਦੀਪ ਸਿੰਘ 12ਵੀਂ ਕਲਾਸ, ਸੁਖਮਨਪ੍ਰੀਤ ਕੌਰ 12ਵੀਂ ਕਲਾਸ, ਜਸਵਿੰਦਰ ਕੌਰ ਦਸਵੀਂ, ਗੁਰਵੀਰ ਕੌਰ 12ਵੀਂ ਕਲਾਸ ਅਤੇ ਤੇਜਿੰਦਰ ਕੌਰ 12ਵੀਂ ਸ਼ਾਮਿਲ ਰਹੇ | ਇਹ ਵਜ਼ੀਫ਼ਾ ਲਖਵਿੰਦਰ ਸਿੰਘ, ਗੁਲਾਬ ਜਿੰਦਰ ਸਿੰਘ, ਲਵਪ੍ਰੀਤ ਸਿੰਘ ਦਾਤੇਵਾਲਾ ਅਤੇ ਹਰਪ੍ਰੀਤ ਸਿੰਘ ਕੜਿਆਲ ਵਲੋਂ ਦਿੱਤਾ ਗਿਆ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸੈਕਟਰੀ ਪ੍ਰਭਜੋਤ ਸਿੰਘ ਭੁੱਲਰ ਅਤੇ ਪਿ੍ੰਸੀਪਲ ਮੈਡਮ ਮਨਦੀਪ ਕੌਰ ਨੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਅੱਗੇ ਤੋਂ ਵੀ ਆਪਣੀ ਮਿਹਨਤ ਜਾਰੀ ਰੱਖਣ | ਤੇਜਿੰਦਰ ਕੌਰ ਵਜ਼ੀਫ਼ਾ ਚਾਰ ਵਾਰੀ ਪ੍ਰਾਪਤ ਕਰ ਚੁੱਕੀ ਹੈ | ਇਸ ਪੇਪਰ ਦੀ ਤਿਆਰੀ ਹਰ ਸਾਲ ਸਕੂਲ ਦੇ ਅਧਿਆਪਕ ਗੁਰਵਿੰਦਰ ਕੌਰ ਵਲੋਂ ਕਰਵਾਈ ਜਾਂਦੀ ਹੈ |