ਮੋਗਾ, 21 ਫਰਵਰੀ (ਗੁਰਤੇਜ ਸਿੰਘ ਬੱਬੀ)-ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਦੀਆਂ ਸਾਰੀ ਬਾਰ ਐਸੋਸੀਏਸ਼ਨਾਂ ਨੇ ਜਾਇੰਟ ਐਕਸ਼ਨ ਕਮੇਟੀ ਸਮੂਹ ਬਾਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਪੰਜਾਬ ਇਕ ਹਫ਼ਤਾ ਹੜਤਾਲ 'ਤੇ ਜਾਣ ਦਾ ਫ਼ੈਸਲਾ ਲਿਆ ਹੈ, ਜੋ ਅੱਜ ਤੋਂ ਹੀ ਸ਼ੁਰੂ ਹੈ ਜਿਸ ਦਾ ਮੁੱਖ ਕਾਰਨ ਮੁਫ਼ਤ ਕਾਨੂੰਨੀ ਸਹਾਇਤਾ ਪੰਜਾਬ, ਇੰਡੀਆ ਜੋ ਲੀਗਲ ਏਡ ਡਿਫੈਂਸ ਕਾਉਂਸਿਲ ਵਿਚ ਨਿਯੁਕਤ ਕੀਤੇ ਹਨ, ਉਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਵਕੀਲਾਂ ਦੀ ਪ੍ਰੈਕਟਿਸ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਤੇ ਇਸ ਦੀ ਦੁਰਵਰਤੋਂ ਰਾਹੀ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਸਜ਼ਾ ਦਿੱਤੀ ਜਾ ਰਹੀ ਹੈ, ਇਸ ਨੀਤੀ ਰਾਹੀਂ ਖ਼ੁਦ ਫਸਾਓ ਖ਼ੁਦ ਬਚਾਓ ਦੇ ਅਧੀਨ ਜੋ ਇਸ ਨੀਤੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ, ਉਸ ਨਾਲ ਵਕੀਲ ਭਾਈਚਾਰੇ ਦੇ ਸਨਮਾਨ ਨੂੰ ਵੱਡੀ ਠੇਸ ਪਹੁੰਚ ਰਹੀ ਹੈ | ਇਸ ਦੇ ਨਾਲ ਇਕ ਹੋਰ ਨੀਤੀ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਕਸ਼ਨ ਪਲਾਨ ਰਾਹੀਂ ਕੇਸਾਂ ਨੂੰ ਮੁੱਖ ਰੱਖ ਕੇ ਨਿਬੇੜਨ, ਸਮਾਬੰਦੀ, ਹੇਠਲੀ ਅਦਾਲਤਾਂ 'ਤੇ ਥੋਪੀ ਹੈ, ਉਸ ਨਾਲ ਇਨਸਾਫ ਦੀ ਆਸ ਨਹੀਂ ਬੱਝਦੀ ਅਤੇ ਅਪਣੇ ਕੇਸ ਦੀ ਪੈਰਵਾਈ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਵਕੀਲ ਅਤੇ ਜੱਜ ਸਾਹਿਬਾਨ ਵੀ ਐਕਸ਼ਨ ਪਲਾਨ ਦੇ ਦਬਾਅ ਹੇਠ ਇਨਸਾਫ ਨਹੀਂ ਦੇ ਪਾ ਰਹੇ | ਉਲਟਾ ਦਿਮਾਗ਼ੀ ਅਤੇ ਸਰੀਰਕ, ਮਾਨਸਿਕ, ਪਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਇਸ ਦੇ ਸਾਰਥਿਕ ਨਤੀਜੇ ਨਹੀਂ ਮਿਲਣਗੇ | ਇਸ ਨੂੰ ਬੰਦ ਕਰਵਾਉਣ ਲਈ ਸਾਰੀਆਂ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਇਕਜੁੱਟ ਹੋ ਕੇ ਪ੍ਰਣ ਲਿਆ ਹੈ ਕਿ ਜਿੰਨਾ ਚਿਰ ਉਕਤ ਨੀਤੀਆਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਨ੍ਹੀਂ ਦੇਰ ਦੇਰ ਸੰਘਰਸ਼ ਜਾਰੀ ਰਹੇਗਾ ਅਤੇ ਜੋ ਹੜਤਾਲ ਮਿਥੇ ਸਮੇਂ ਇਕ ਹਫ਼ਤੇ ਲਈ ਦਿੱਤੀ ਗਈ ਹੈ, ਉਸ ਨੂੰ ਅਣਮਿਥੇ ਸਮੇਂ ਵਿਚ ਤਬਦੀਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਸੈਕਟਰੀ ਰਾਜੀਵ ਮਿੱਤਲ, ਮੀਤ ਪ੍ਰਧਾਨ ਪਰਮਿੰਦਰ ਸੰਧੂ, ਖ਼ਜ਼ਾਨਚੀ ਅੰਕਿਤ ਗੁਪਤਾ, ਸੋਨੂੰ ਪੂਰੀ, ਰੁਪਿੰਦਰ ਸਿੰਘ ਬਰਾੜ, ਰਾਜਪਾਲ ਸ਼ਰਮਾ ਸਾਬਕਾ ਬਾਰ ਪ੍ਰਧਾਨ, ਰਮੇਸ਼ ਗਰੋਵਰ ਸਾਬਕਾ ਬਾਰ ਪ੍ਰਧਾਨ, ਰਣਜੀਤ ਸਿੰਘ ਧਾਲੀਵਾਲ ਸਾਬਕਾ ਬਾਰ ਪ੍ਰਧਾਨ, ਡੇਵਿਡ ਅਗਰਵਾਲ, ਅਰਸ਼ਦੀਪ ਸਿੰਘ ਬਰਾੜ ਮੱਲਕੇ, ਵਿਨੋਦ ਸ਼ਰਮਾ, ਹਰਦੀਪ ਸੇਤੀਆ, ਕੁਲਵਿੰਦਰ ਸ਼ਰਮਾ, ਤਰੰਗ ਚੋਪੜਾ, ਉਮੰਗ ਚੋਪੜਾ, ਰਾਜੇਸ਼ ਰੇਹਾਨ, ਰੋਹਿਤ ਸੂਦ, ਰਜਨੀਸ਼ ਸਿੱਧੂ ਆਦਿ ਐਡਵੋਕੇਟ ਹਾਜ਼ਰ ਸਨ |