ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟਰੈਫ਼ਿਕ ਪੁਲਿਸ ਇੰਚਾਰਜ ਸੁਖਮੰਦਰ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-02-2026
ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਅਤੇ ਅਗਰਵਾਲ ਮਹਿਲਾ ਸੈੱਲ ਮੋਗਾ ਨੇ ਬੱਸ ਸਟੈਂਡ ਚੌਕ ਮੋਗਾ ਵਿਖੇ ਸ਼ਹਿਰ ਦੇ ਟਰੈਫ਼ਿਕ ਪੁਲਿਸ ਇੰਚਾਰਜ ਸੁਖਮੰਦਰ ਸਿੰਘ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਮਹਿੰਦਰ ਸਿੰਘ ਏ.ਐਸ.ਆਈ., ਕੇਵਲ ਸਿੰਘ ਏ.ਐਸ.ਆਈ. ਅਤੇ ਦਵਿੰਦਰ ਸਿੰਘ ਟਰੈਫ਼ਿਕ ਪੁਲਿਸ ਕਾਂਸਟੇਬਲ ਨੂੰ ਵੀ ਸਨਮਾਨਿਤ ਕੀਤਾ ਗਿਆ | ਸੁਖਮੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੋਗਾ ਵਿਚ ਟਰੈਫ਼ਿਕ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਵਿਚ ਲੰਬੇ ਸਮੇਂ ਤੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਸ ਮੌਕੇ ਉਨ੍ਹਾਂ ਨੂੰ ਮਹਾਰਾਜਾ ਅਗਰਸੈਨ ਦੀ ਮੂਰਤੀ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਪੀ.ਐਨ. ਮਿੱਤਲ, ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਦੇ ਪ੍ਰਧਾਨ ਓਾਕਾਰ ਸਿੰਗਲਾ, ਮੀਤ ਪ੍ਰਧਾਨ ਸੰਜੀਵ ਸਿੰਗਲਾ, ਜਨਰਲ ਸਕੱਤਰ ਜੋਗਿੰਦਰਪਾਲ ਜਿੰਦਲ ਪੱਪੂ, ਦਿਨੇਸ਼ ਕੁਮਾਰ ਗੁਪਤਾ, ਵਿਜੇ ਸਿੰਗਲਾ, ਅਭੈ ਬਾਂਸਲ ਆਦਿ ਹਾਜ਼ਰ ਸਨ | ਅਗਰਵਾਲ ਮਹਿਲਾ ਸੈੱਲ ਮੋਗਾ ਦੀ ਪ੍ਰਧਾਨ ਭਾਵਨਾ ਬਾਂਸਲ ਦੀ ਅਗਵਾਈ ਹੇਠ ਸੰਤ ਰਾਮ ਸਿੰਗਲਾ, ਸੁਨੀਤਾ ਬਾਂਸਲ, ਨੀਨੂ ਬਾਂਸਲ, ਕਾਂਤਾ ਗਰਗ, ਅਮਰਜੀਤ ਸਿੰਘ ਮੋਗਾ ਕਾਰ ਐਸੋਸੀਏਸ਼ਨ ਅਤੇ ਜੀਪ ਬਾਜ਼ਾਰ ਐਸੋਸੀਏਸ਼ਨ ਦੇ ਮੈਂਬਰ ਵੀ ਇਸ ਮੌਕੇ ਮੌਜੂਦ ਸਨ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੁਖਮੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਰਗੇ ਅਧਿਕਾਰੀ ਸਮਾਜ ਲਈ ਪ੍ਰੇਰਨਾ ਸਰੋਤ ਹਨ | ਉਨ੍ਹਾਂ ਦੀ ਇਮਾਨਦਾਰੀ ਅਤੇ ਅਨੁਸ਼ਾਸਿਤ ਸੇਵਾ ਇਹ ਸੰਦੇਸ਼ ਦਿੰਦੀ ਹੈ ਕਿ ਹਰੇਕ ਅਧਿਕਾਰੀ ਨੂੰ ਆਪਣੀਆਂ ਡਿਊਟੀਆਂ ਉਸੇ ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣੀਆਂ ਚਾਹੀਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸੰਸਥਾ ਦੇ ਵਿਦਿਆਰਥੀਆਂ ਨੇ ਸਾਇੰਸ ਪ੍ਰਦਰਸ਼ਨੀ 'ਚ ਜਿੱਤਿਆ ਨਕਦ ਇਨਾਮ <br/> ਅਗਲੀ ਖ਼ਬਰ ਸੈਂਕੜੇ ਕਿਸਾਨ, ਮਜ਼ਦੂਰ ਬੀਬੀਆਂ ਵਲੋਂ ਦਿੱਲੀ ਅੰਦੋਲਨ-2 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ <br/>
Ad Position 24
No active advertisement