15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਫਾਲਗੁਨ ਮਹਾਂ ਉਤਸਵ ਦੇ ਦੂਜੇ ਦਿਨ ਸ਼ਰਧਾਲੂਆਂ ਨੇ ਭਜਨ ਸੰਧਿਆ ਦਾ ਅਨੰਦ ਮਾਣਿਆ

Ad Position 21
No active advertisement
ਅਜੀਤ ਡੈਸਕ 24-02-2026
ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਿਆਮ ਸੇਵਾ ਸੋਸਾਇਟੀ ਦੁਆਰਾ ਜਲੰਧਰ ਕਾਲੋਨੀ ਵਿਖੇ ਕਰਵਾਏ ਜਾ ਰਹੇ ਸ਼ਿਆਮ ਬਾਬਾ ਦੇ 9 ਦਿਨਾਂ ਲੰਬੇ 14ਵੇਂ ਫਾਲਗੁਨ ਮਹਾਂ ਉਤਸਵ ਦੇ ਦੂਜੇ ਦਿਨ ਪੰਡਤ ਦੀ ਅਗਵਾਈ ਹੇਠ ਸੰਜੀਵ ਸੈਣੀ, ਕਮਲ ਸੈਣੀ, ਮੁਕੇਸ਼ ਗਰਗ, ਤਿਲਕ ਰਾਜ ਸੋਢੀ, ਕਮਲ ਕਿਰਨ ਸ਼ਰਮਾ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤ ਨੂੰ ਭੇਟ ਚੜ੍ਹਾਈ ਅਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ | ਇਸ ਦੌਰਾਨ ਸ਼ਿਆਮ ਬਾਬਾ ਦੇ ਦਰਬਾਰ 'ਚ ਪੂਜਾ ਅਰਚਨਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ, ਅਰਜਨ ਦੇਵ, ਸੰਜੀਵ ਗਰਗ, ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਗਾਰਡਨ ਗਰਗ ਹਾਜ਼ਰ ਸਨ | ਇਸ ਦੌਰਾਨ ਭਜਨ ਗਾਇਕਾਂ ਵੰਸ਼ ਵਧਵਾ, ਰਾਜੀਵ ਉੱਪਲ, ਅਮਰਜੀਤ, ਪਰੂਸ਼ ਗਰਗ, ਆਰਵ ਅਰੋੜਾ, ਰੌਸ਼ਨ ਕੁਮਾਰ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਸ਼ਿਆਮ ਬਾਬਾ ਦੇ ਰੰਗਾਂ ਵਿਚ ਰੰਗਿਆ | ਸੰਕੀਰਤਨ ਵਿਚ ਸ਼ਿਆਮ ਬਾਬਾ ਦਾ ਅਲੌਕਿਕ ਦਰਬਾਰ, ਛਪੰਜਾ ਭੇਟਾਂ ਖਿੱਚ ਦਾ ਕੇਂਦਰ ਸਨ | ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਨ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਦਾ 14ਵਾਂ ਫਾਲਗੁਨ ਮਹਾਂ ਉਤਸਵ ਸੁਸਾਇਟੀ ਵਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 7:30 ਵਜੇ ਤੱਕ ਭਗਵਾਨ ਦੀ ਇੱਛਾ ਅਨੁਸਾਰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 9 ਦਿਨਾਂ ਤੱਕ ਚੱਲਣ ਵਾਲੇ ਇਸ ਫਾਲਗੁਨ ਮੇਲੇ 'ਚ ਭਜਨ ਗਾਇਕ ਸ਼ਿਆਮ ਬਾਬਾ ਦਾ ਗੁਣਗਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਬਦਲਾਖੋਰੀ ਤੇ ਘਟੀਆ ਰਾਜਨੀਤੀ ਕਰਨ 'ਤੇ ਉੱਤਰੀ-ਕੁਲਬੀਰ ਸਿੰਘ ਜ਼ੀਰਾ ਅਗਲੀ ਖ਼ਬਰ ਨੈਤਿਕ ਸਿੱਖਿਆ ਦਰਜਾ ਚੌਥਾ ਦੇ ਨਤੀਜੇ ਦਾ ਐਲਾਨ <br/>
Ad Position 24