ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਮੋਗਾ ਵਲੋਂ ਕਾਲਜ ਪੱਧਰੀ ਨੈਤਿਕ ਸਿੱਖਿਆ ਮੁਕਾਬਲਿਆਂ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਮੋਗਾ ਫ਼ਿਰੋਜ਼ਪੁਰ ਜ਼ੋਨ 'ਚੋਂ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਫੈਸਰ ਕੁਲਬੀਰ ਸਿੰਘ ਡਿਗਰੀ ਕਾਲਜ ਫ਼ਤਹਿਗੜ੍ਹ ਕੋਰੋਟਾਣਾ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵਲੋਂ ਭਾਗ ਲੈਂਦਿਆਂ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਨੂੰ ਚੌਥਾ ਸਥਾਨ ਪ੍ਰਾਪਤ ਕਰਨ ਉਪਰੰਤ ਨਕਦ ਇਕ ਹਜ਼ਾਰ ਰੁਪਏ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸੰਤ ਦਰਬਾਰਾ ਸਿੰਘ ਕਾਲਜ ਲੋਪੋ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਤੇ ਲੈਕਚਰਾਰ ਕਰਮਜੀਤ ਕੌਰ ਦੀ ਅਗਵਾਈ ਹੇਠ ਭਾਗ ਲੈਂਦਿਆਂ ਵਿਦਿਆਰਥਣ ਪਰਨੀਤ ਕੌਰ ਨੇ ਪੰਜਵਾਂ ਸਥਾਨ, ਨਵਦੀਪ ਕੌਰ ਧਾਲੀਵਾਲ ਤੇ ਹਰਸਿਮਰਨ ਕੌਰ ਨੇ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤੇ | ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਕਾਲਜ ਕੜਿਆਲ ਦੇ ਪਿ੍ੰਸੀਪਲ ਡਾ. ਅਮਨਅੰਮਿ੍ਤ ਚੀਮਾ ਤੇ ਸਹਾਇਕ ਪ੍ਰੋਫੈਸਰ ਕਰਮਜੀਤ ਕੌਰ ਦੀ ਅਗਵਾਈ ਹੇਠ ਭਾਗ ਲੈਂਦਿਆਂ ਨਵਦੀਪ ਕੌਰ, ਬਲਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ ਨੇ ਇਨਾਮ ਪ੍ਰਾਪਤ ਕਰ ਕੇ ਕਾਲਜ ਦਾ ਮਾਣ ਵਧਾਇਆ | ਜਗਤ ਸੇਵਕ ਕਾਲਜ ਮਹਿਣਾ ਦੇ ਪਿ੍ੰਸੀਪਲ ਦਲਜੀਤ ਕੌਰ ਹਠੂਰ ਦੀ ਪ੍ਰੇਰਨਾ ਅਧੀਨ 180 ਵਿਦਿਆਰਥਣਾਂ ਨੇ ਭਾਗ ਲਿਆ | ਸਿਮਰਨਜੀਤ ਕੌਰ ਬੀ.ਏ. ਭਾਗ ਦੂਜਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਹਰਜਸਪ੍ਰੀਤ ਕੌਰ, ਜਸਪ੍ਰੀਤ ਕੌਰ ਤੇ ਸਿਮਰਨਜੀਤ ਕੌਰ ਨੇ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤੇ | ਬੇਨਤੀ ਕੌਰ, ਕੰਚਨ ਸ਼ਰਮਾ, ਬੇਅੰਤ ਕੌਰ, ਪੁਸ਼ਪਿੰਦਰ ਕੌਰ, ਪ੍ਰਭਜੋਤ ਕੌਰ, ਨਵਦੀਪ ਕੌਰ, ਚਰਨਪ੍ਰੀਤ ਕੌਰ ਅਤੇ ਹਰਸਿਮਰਨ ਕੌਰ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤੇ | ਜਗਤ ਸੇਵਕ ਕਾਲਜ ਮਹਿਣਾ ਵਿਖੇ ਨੈਤਿਕ ਸਿੱਖਿਆ ਇਨਾਮ ਵੰਡ ਸਮਾਗਮ ਅਤੇ ਮਾਂ ਬੋਲੀ ਨੂੰ ਸਮਰਪਿਤ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਵੀ ਮਨਾਉਂਦੇ ਹੋਏ ਡਾ. ਸੁਰਜੀਤ ਸਿੰਘ ਦੌਧਰ, ਡਾ. ਜਸਵਿੰਦਰ ਸਿੰਘ , ਪਿ੍ੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਸਮਾਜ ਸੇਵੀ ਬਰਿੰਦਰਜੀਤ ਸਿੰਘ ਬਿੱਟੂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਚ ਨਿਰਸਵਾਰਥ ਤੇ ਅਣਥੱਕ ਸੇਵਾਵਾਂ ਨਿਭਾ ਰਹੇ ਜਸਕਰਨ ਸਿੰਘ ਵਲੋਂ ਪਿ੍ੰਸੀਪਲ ਦਲਜੀਤ ਕੌਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |