07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 25-02-2026
ਕਿਸ਼ਨਪੁਰਾ ਕਲਾਂ, 24 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਾਨ ਪਰਿਵਾਰ ਦੇ ਅਗਾਂਹਵਧੂ ਨੌਜਵਾਨ ਸਤਿੰਦਰਪਾਲ ਸਿੰਘ ਮਾਨ ਦੇ ਪਿਤਾ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਕਿਸ਼ਨਪੁਰਾ ਕਲਾਂ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ 'ਤੇ ਵੱਡੀ ਗਿਣਤੀ 'ਚ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਮਾਨ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਦੁੱਖ ਦੀ ਘੜੀ 'ਚ ਉਚੇਚੇ ਤੌਰ ਪਹੁੰਚੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਮਾਨ ਪਰਿਵਾਰ ਦੇ ਆਗੂ ਸਤਿੰਦਰਪਾਲ ਸਿੰਘ ਮਾਨ, ਪ੍ਰੀਤਮ ਸਿੰਘ ਮਾਨ ਤੇ ਹੋਰਨਾਂ ਪਰਿਵਾਰ ਮੈਂਬਰਾਂ ਨਾਲ ਦੁੱਖ ਪ੍ਰਗਟਾਇਆ ਗਿਆ | ਉਨ੍ਹਾਂ ਕਿਹਾ ਕਿ ਮਾਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਪਣੇ ਕਰੀਬੀ ਰਹੇ ਸਾਥੀ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆਂ ਦੇ ਜੀਵਨ ਦੀਆਂ ਕਈ ਹੋਈਆਂ ਯਾਦਗਾਰ ਘਟਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਘਾਟ ਸਾਨੂੰ ਹਮੇਸ਼ਾ ਮਹਿਸੂਸ ਹੋਵੇਗੀ | ਇਸ ਮੌਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਨਵਦੀਪ ਬਾਵਾ, ਪੰਚ ਜਸਵਿੰਦਰ ਸਿੰਘ ਔਲਖ, ਕੈਪਟਨ ਬਹਾਦਰ ਸਿੰਘ, ਗੁਰਭੇਜ ਸਿੰਘ ਭੁੱਲਰ, ਸੁਖਵਿੰਦਰ ਸਿੰਘ ਭੁੱਲਰ, ਹਰਮਨਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਮਾਨ, ਕੁਲਜੀਤ ਸਿੰਘ ਮਾਨ, ਰਣਵੀਰ ਗਰੇਵਾਲ, ਜਗਤਾਰ ਸੇਖੋਂ, ਵਰਿੰਦਰ ਭੰਡਾਰੀ, ਸਤਵੰਤ ਬਰਾੜ, ਕਮਲੇਸ਼ ਨਿੱਕੂ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਧਰਮਿੰਦਰ ਸਿੰਘ ਸਿੱਧੂ, ਪ੍ਰਗਟ ਸਿੰਘ ਬੱਬਾ, ਰਣਧੀਰ ਸਿੰਘ ਧੀਰਾ, ਲਾਡੀ ਟੇਲਰ, ਅਮਨ ਸੁਨਿਆਰਾ, ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ, ਮੋਤੀ ਲਾਲ ਆੜ੍ਹਤੀਆਂ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ <br/> ਅਗਲੀ ਖ਼ਬਰ ਮੋਗਾ ਵਿਖੇ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 18 ਮਾਰਚ ਤੋਂ <br/>
Ad Position 24